ਟਰੰਪ ਤੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ
ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਨੇ ਟਰੰਪ ਅਤੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ
Publish Date: Sun, 08 Feb 2026 04:54 PM (IST)
Updated Date: Mon, 09 Feb 2026 04:03 AM (IST)
-ਅਮਰੀਕਾ ਤੇ ਭਾਰਤ ਵਿਚਾਲੇ ਹੋਏ ਵਪਾਰ ਸਮਝੌਤੇ ਦਾ ਕੀਤਾ ਵਿਰੋਧ
-ਕੇਂਦਰ ਸਰਕਾਰ ’ਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦਾ ਲਾਇਆ ਦੋਸ਼
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਭਾਰਤ ਦੀ ਕਿਸਾਨੀ ਅਤੇ ਖੇਤੀ ਖੇਤਰ ਨਾਲ ਸਬੰਧਤ ਉਦਯੋਗ ਦੀ ਤਬਾਹੀ ਦਾ ਕਾਰਨ ਬਣ ਰਹੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਮੋਰਚੇ ਵਲੋਂ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।
ਪੁਤਲਾ ਫੂਕਣ ਉਪਰੰਤ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਮਰੀਕਨ ਸਾਮਰਾਜ ਹੇਠ ਗੋਡੇ ਟੇਕਦਿਆਂ ਕੀਤੇ ਸਮਝੌਤੇ ਨਾਲ ਪਹਿਲਾਂ ਹੀ ਆਰਥਿਕ ਸੰਕਟ ਮਾਰ ਹੇਠ ਭਾਰਤ ਦੀ 70 ਫੀਸਦ ਕਿਸਾਨੀ ਧੰਦੇ ਨਾਲ ਜੁੜਿਆ ਅਤੇ ਖੇਤ ਮਜ਼ਦੂਰ ਮੁਸ਼ਕਲਾਂ ਜੂਝ ਰਿਹਾ ਹੈ। ਸਮਝੌਤੇ ਦੀਆਂ ਸ਼ਰਤਾਂ ਵਿੱਚ ਜਿਹੜਾ ਮਾਲ ਅਮਰੀਕਾ ਤੋਂ ਭਾਰਤ ਵਿਚ ਆਏਗਾ ਉਸ ਉਪਰ ਕੋਈ ਟੈਕਸ ਨਹੀਂ ਲੱਗੇਗਾ ਅਤੇ ਜਿਹੜਾ ਮਾਲ ਭਾਰਤ ਤੋਂ ਅਮਰੀਕਾ ਭੇਜਿਆ ਜਾਵੇਗਾ ਉਸ ਉਪਰ ਅਮਰੀਕਾ ਨੂੰ 18 ਫੀਸਦ ਟੈਕਸ ਲਾਏਗਾ। ਕੇਂਦਰ ਸਰਕਾਰ ਦਾ ਇਹ ਸਰਾਸਰ ਝੂਠ ਬੋਲ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਤਬੀਰ ਸਿੰਘ ਸੁਲਤਾਨੀ, ਲਖਵਿੰਦਰ ਸਿੰਘ ਮਰੜ, ਮੱਖਣ ਕੁਹਾੜ, ਅਸ਼ਵਨੀ ਕੁਮਾਰ ਲੱਖਣ ਕਲਾਂ, ਟਰੇਡ ਯੂਨੀਅਨ ਆਗੂ ਧਿਆਨ ਸਿੰਘ ਠਾਕੁਰ, ਵਿਜੇ ਕੁਮਾਰ ਸੋਹਲ, ਬਲਬੀਰ ਸਿੰਘ ਮੱਲੀ, ਸ਼ਿਵ ਕੁਮਾਰ, ਸੁਖਦੇਵ ਰਾਜ ਬਹਿਰਾਮਪੁਰ, ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸਾਥੀ ਗੁਰਵੇਲ ਸਿੰਘ ਬੱਲ ਪੁਰੀਆ, ਜਗਤਾਰ ਸਿੰਘ ਖੁੰਡਾ, ਮੰਗਲ ਸਿੰਘ, ਜਸਪ੍ਰੀਤ ਸਿੰਘ ਮੁਲਾਜ਼ਮ ਆਗੂ ਕੁਲਦੀਪ ਪੂਰੋਵਾਲ, ਅਨਿਲ ਕੁਮਾਰ, ਬੂਟਾ ਰਾਮ ਅਜਾਦ, ਹਰਪ੍ਰੀਤ ਸਿੰਘ, ਜਸਵਿੰਦਰ ਕੁਮਾਰ, ਪਲਵਿੰਦਰ ਸਿੰਘ, ਸਤਿੰਦਰ ਸਿੰਘ ਕਾਹਲੋਂ, ਸਾਹਿਬ ਸਿੰਘ, ਲੱਖਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।