ਸੇਂਟ ਥੋਮਸ ਹਾਈ 'ਚ ਦੋ ਰੋਜ਼ਾ ਸੈਮੀਨਾਰ ਸੰਪੰਨ
ਸੇਂਟ ਥੋਮਸ ਹਾਈ 'ਚ ਲਗਾਇਆ ਦੋ ਰੋਜ਼ਾਂ ਸੈਮੀਨਾਰ ਸੰਪੰਨ
Publish Date: Sat, 07 Mar 2026 04:50 PM (IST)
Updated Date: Sun, 08 Mar 2026 04:04 AM (IST)

ਜੀਆਰਪੀ- ਸੇਂਟ ਥੋਮਸ ਹਾਈ ਸਕੂਲ ਮਸਤਕੋਟ ਵਿਖੇ ਲਗਾਏ ਗਏ ਸੈਮੀਨਾਰ ਦੌਰਾਨ ਸਤੀਸ਼ ਨਾਇਰ ਸਕੂਲ, ਪ੍ਰਿੰਸੀਪਲ ਸਿਸਟਰ ਸਾਗੁਨਾ ਅਤੇ ਅਧਿਆਪਕ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸੇਂਟ ਥੋਮਸ ਹਾਈ ਸਕੂਲ ਮਸਤਕੋਟ ਵਿੱਚ ਸਕੂਲ ਮੈਨੇਜਰ ਫਾਦਰ ਬੀਨੂ ਏਐੱਮ ਤੇ ਪ੍ਰਿੰਸੀਪਲ ਸਿਸਟਰ ਸਾਗੁਨਾ ਦੀ ਦੇਖ-ਰੇਖ ਹੇਠ ਅਧਿਆਪਕਾਂ ਲਈ ਪ੍ਰੇਰਣਾਦਾਇਕ ਤੇ ਜਾਣਕਾਰੀ ਭਰਪੂਰ ਲਗਾਇਆ ਗਿਆ ਦੋ ਰੋਜ਼ਾ ਸੈਮੀਨਾਰ ਸੰਪੰਨ ਹੋ ਗਿਆ। ਇਸ ਸੈਮੀਨਾਰ ਦੌਰਾਨ ਪ੍ਰਸਿੱਧ ਟ੍ਰੇਨਰ ਸਤੀਸ਼ ਨਾਇਰ ਵੱਲੋਂ ਟੀਚਰਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਸੈਸ਼ਨ ਦੌਰਾਨ ਅਧਿਆਪਕਾਂ ਨੂੰ ਹਾਰਡ ਸਕਿਲਜ਼ ਅਤੇ ਸੋਫਟ ਸਕਿਲਜ਼ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਨਾਲ ਹੀ ਲਿਸਨਿੰਗ, ਸਪੀਕਿੰਗ, ਰੀਡਿੰਗ ਅਤੇ ਰਾਈਟਿੰਗ ਵਰਗੀਆਂ ਮੁੱਖ ਸਕਿਲਜ਼ ਬਾਰੇ ਵੀ ਚਾਨਣਾ ਪਾਉਂਦਿਆਂ ਇਹ ਵੀ ਸਮਝਾਇਆ ਗਿਆ ਕਿ ਅਧਿਆਪਕ ਇਨ੍ਹਾਂ ਸਕਿਲਜ਼ ਨੂੰ ਕਲਾਸ ਰੂਮ ਵਿੱਚ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੇ ਹਨ। ਸੈਮੀਨਾਰ ਵਿੱਚ ਸਤੀਸ਼ ਨਾਇਰ ਨੇ ਕਿਹਾ ਕਿ ਇੱਕ ਵਧੀਆ ਅਧਿਆਪਕ ਬਣਨ ਲਈ ਸਿਰਫ਼ ਵਿਸ਼ੇ ਦੀ ਜਾਣਕਾਰੀ ਹੀ ਕਾਫ਼ੀ ਨਹੀਂ ਹੁੰਦੀ, ਸਗੋਂ ਅਧਿਆਪਕ ਦਾ ਵਿਹਾਰ, ਸੰਚਾਰ ਕੌਸ਼ਲ ਅਤੇ ਵਿਅਕਤੀਤਵ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਮੌਕੇ ਸਿਸਟਰ ਹਰਸ਼ਿਤਾ, ਸਿਸਟਰ ਅੰਜਲੀ, ਦੀਪਕ ਕੁਮਾਰ, ਸੁਪ੍ਰੀਤ ਕੌਰ, ਅਰਸ਼ਦੀਪ, ਸੁਜਾਤਾ, ਅਸਮਾ, ਰੁਪਿੰਦਰ ਕੌਰ, ਸ਼ਮ੍ਹਾ, ਰੀਤੀਕਾ, ਹਰਮੀਤ ਕੌਰ, ਪ੍ਰਭਜੋਤ ਕੌਰ, ਬਿਕਰਮਜੀਤ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਕੌਰ, ਸੁੱਖਦੀਪ, ਅੰਜਲੀ, ਮਨਪ੍ਰੀਤ, ਅਵਨੀਤ, ਸੁਖਦੀਪ, ਸਪਨਾ, ਗੁਰਬਚਨ ਕੌਰ, ਨਵਕੀਰਤਨ, ਸਿੰਮੀ, ਪ੍ਰੀਤੀ ਆਦਿ ਸਕੂਲ ਅਧਿਆਪਕ ਮੌਜੂਦ ਸਨ।