ਮਿਸ਼ਨ ਸਮਰੱਥ 4.0 ਅਧੀਨ ਅਧਿਆਪਕਾਂ ਦਾ ਸੈਮੀਨਾਰ ਸੰਪੰਨ
ਮਿਸ਼ਨ ਸਮਰੱਥ 4.0 ਅਧੀਨ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸੰਪੰਨ
Publish Date: Sat, 31 Jan 2026 05:30 PM (IST)
Updated Date: Sun, 01 Feb 2026 04:08 AM (IST)
ਸ਼ਾਮ ਸਿੰਘ ਘੁੰਮਣ, ਪੰਜਾਬੀ ਜਾਗਰਣ
ਦੀਨਾਨਗਰ: ਬਲਾਕ ਦੀਨਾਨਗਰ- 1 ਦੇ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਮਿਸ਼ਨ ਸਮਰੱਥ 4.0 ਅਧੀਨ ਤਿੰਨ ਵੱਖ ਵੱਖ ਗਰੁੱਪਾਂ ਅਧੀਨ ਲਗਾਏ ਗਏ ਦੋ ਰੋਜ਼ਾ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਕੂਲ ਧਮਰਾਈ ਵਿਖੇ ਸੰਪੰਨ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੈਕੰਡਰੀ ਪਰਮਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਡਾ. ਅਨਿਲ ਸ਼ਰਮਾ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਗੁਰਨਾਮ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਦੀ ਅਗਵਾਈ ਹੇਠ ਇਸ ਸੈਮੀਨਾਰ ਵਿੱਚ ਬਲਾਕ ਰਿਸੋਰਸ ਕੋਆਰਡੀਨੇਟਰ ਸੰਦੀਪ ਸਿੰਘ ਕਾਟਲ ਤੇ ਪ੍ਰਵੀਨ ਕੁਮਾਰ ਅਤੇ ਬਲਾਕ ਰਿਸੋਰਸ ਪਰਸਨ ਰਾਜੇਸ਼ ਮਹਾਜਨ ਵੱਲੋਂ ਅਧਿਆਪਕਾਂ ਨੂੰ ਪੰਜਾਬੀ, ਗਣਿਤ, ਅਤੇ ਅੰਗਰੇਜ਼ੀ ਤਿੰਨਾਂ ਵਿਸ਼ਿਆਂ ਦੀ ਮਿਸ਼ਨ ਸਮਰੱਥ 4.0 ਅਧੀਨ ਕੀਤੀ ਜਾਣ ਵਾਲੀ ਟੈਸਟਿੰਗ, ਟੈਸਟਿੰਗ ਉਪਰੰਤ ਪੱਧਰ ਅਨੁਸਾਰ ਵੱਖ ਵੱਖ ਗਰੁੱਪ ਬਣਾਉਣ, ਰਿਕਾਰਡਿੰਗ ਸ਼ੀਟਾਂ ਨੂੰ ਭਰਨ, ਕਰਵਾਈਆਂ ਜਾਣ ਵਾਲੀਆਂ ਵੱਖ ਵੱਖ ਗਤੀਵਿਧੀਆਂ, ਵਰਕਸ਼ੀਟਾਂ ਤੇ ਕਰਵਾਏ ਜਾਣ ਵਾਲੇ ਕੰਮ ਅਤੇ ਟੀਚਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਅਧਿਆਪਕਾਂ ਨੂੰ ਇਸ ਮਿਸ਼ਨ ਤਹਿਤ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਅਧਿਆਪਕਾਂ ਕੋਲੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਡੈਮੋ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਅਤੇ ਵੱਖ-ਵੱਖ ਅਧਿਆਪਕਾਂ ਵੱਲੋਂ ਆਪਣੇ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਰਤੀਆਂ ਜਾਂਦੀਆਂ ਤਕਨੀਕਾਂ ਬਾਕੀ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਵੱਲੋਂ ਤਿੰਨਾਂ ਗਰੁੱਪਾਂ ਵਿੱਚ ਪ੍ਰੇਰਣਾਤਮਿਕ ਵਿਜ਼ਿਟ ਕੀਤੀ ਗਈ।
ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਉਣ, ਸਕੂਲ ਵਿੱਚ ਬੱਚਿਆਂ ਦੀ ਸੌ ਫੀਸਦੀ ਹਾਜ਼ਰੀ, ਨਵੇਂ ਸੈਸ਼ਨ ਦੌਰਾਨ ਦਾਖ਼ਲਾ ਵਧਾਉਣ, ਮੋਬਾਇਲ ਅਤੇ ਸ਼ੋਸ਼ਲ ਮੀਡੀਆ ਦੀ ਸਕਾਰਾਤਮਿਕ ਵਰਤੋਂ ਕਰਨ ਅਤੇ ਆਪਣੇ ਸਕੂਲਾਂ ਵਿੱਚ ਮਿਸ਼ਨ ਸਮਰੱਥ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਅਧਿਆਪਕ ਮਨਜੀਤ ਸਿੰਘ, ਰਾਕੇਸ਼ ਮਲਹੋਤਰਾ, ਕੁਲਦੀਪ ਸਿੰਘ, ਨਰਾਇਣ ਸਿੰਘ, ਕੁਲਵਿੰਦਰ ਕੁਮਾਰ, ਪ੍ਰਵੀਨ ਕੁਮਾਰ, ਮਹਿੰਦਰ ਸਿੰਘ ਭੱਟੀ, ਅਸ਼ਵਨੀ ਕੁਮਾਰ, ਰੋਹਿਤ ਭਗਤ, ਮੁਕੇਸ਼ ਸ਼ਰਮਾ, ਰਵਿੰਦਰ ਪਾਲ, ਵਰੁਣ ਸ਼ਰਮਾ, ਅਜੇ ਕੁਮਾਰ, ਸੁਸ਼ੀਲ ਕੁਮਾਰ, ਮਨੀਸ਼ਾ ਚੌਧਰੀ, ਆਸਥਾ, ਡੋਲਿਕਾ ਸ਼ਰਮਾ, ਜੀਵਨ ਜੋਤੀ ਸ਼ਰਮਾ, ਸੁਲੇਖਾ ਰਾਣੀ, ਮੈਡਮ ਅੰਜਲੀ, ਰਜਨੀ ਬਾਲਾ, ਵਿਕਾਸ ਸ਼ਰਮਾ ਅਤੇ ਰਾਜਿੰਦਰ ਸਿੰਘ ਵੀ ਹਾਜ਼ਰ ਸਨ।