ਵਿਦਿਆਰਥੀਆਂ ਨੂੰ ਟੂਲ ਕਿੱਟਾਂ ਦੀ ਕੀਤੀ ਵੰਡ
ਵਿਦਿਆਰਥੀਆਂ ਨੂੰ ਟੂਲ ਕਿੱਟਾਂ ਦੀ ਕੀਤੀ ਵੰਡ
Publish Date: Sat, 18 Apr 2026 03:51 PM (IST)
Updated Date: Sun, 19 Apr 2026 04:00 AM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ : ਸਕੂਲ ਆਫ ਐਮੀਨੈਂਸ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਚੱਲ ਰਹੇ ਕਿੱਤਾ ਮੁਖੀ ਕੋਰਸ ਐੱਨਐੱਸਕਿਉਂਐਫ਼ ਸਕਿਉਰਟੀ ਅਤੇ ਹੈਲਥ ਕੇਅਰ ਅਧੀਨ ਬਾਰ੍ਹਵੀਂ ਕਲਾਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਦੀ ਹੁਨਰ ਸਿੱਖਿਆ ਵਿੱਚ ਹੋਰ ਸੁਧਾਰ ਕਰਨ ਲਈ ਪ੍ਰਿੰਸੀਪਲ ਰਜਨੀ ਬਾਲਾ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਹੇਠ ਇੰਚਾਰਜ ਚਰਨਜੀਤ ਸਿੰਘ ਅਤੇ ਮਨਦੀਪ ਕੌਰ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਟੂਲ ਕਿੱਟਾਂ ਦੀ ਵੰਡ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਆਪਣੇ ਕਿੱਤਾ ਮੁਖੀ ਹੁਨਰ ਵਿੱਚ ਅੱਗੇ ਜਾ ਕੇ ਆਪਣੇ ਜੀਵਨ ਵਿੱਚ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਸਮੇਂ ਸਮੂਹ ਸਟਾਫ ਹਾਜ਼ਰ ਸੀ।