ਬਿਲਡਿੰਗ ਮਟੀਰੀਅਲ ਦੀ ਦੁਕਾਨ ’ਚੋਂ 70,000 ਦੀ ਨਕਦੀ ਚੋਰੀ
ਕਾਦੀਆਂ ’ਚ ਬਿਲਡਿੰਗ ਮਟੀਰੀਅਲ ਦੀ ਦੁਕਾਨ ’ਚੋਂ ਚੋਰਾਂ ਵੱਲੋਂ 70,000 ਦੀ ਨਕਦੀ ਚੋਰੀ
Publish Date: Sat, 07 Mar 2026 07:30 PM (IST)
Updated Date: Sun, 08 Mar 2026 04:15 AM (IST)
ਤਾਰਿਕ ਅਹਿਮਦ, ਪੰਜਾਬੀ ਜਾਗਰਣ, ਕਾਦੀਆਂ : ਹਰਚੋਵਾਲ ਰੋਡ ਕਾਦੀਆਂ ਤੋਂ ਇਕ ਬਿਲਡਿੰਗ ਮਟੀਰੀਅਲ ਦੀ ਦੁਕਾਨ ਦੀ ਛੱਤ ਉੱਪਰ ਦੁਕਾਨ ਅੰਦਰ ਵੜ ਕੇ ਗੱਲੇ ’ਚ ਪਏ 70 ਹਜ਼ਾਰ ਰੁਪਏ ਚੋਰੀ ਕਰਨ ਦੀ ਸੂਚਨਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੌਰਵ ਦੀਵਾਨ ਪੁੱਤਰ ਸੁਰਿੰਦਰ ਦੀਵਾਨ ਵਾਸੀ ਮਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਹਰਚੋਵਾਲ ਰੋਡ ਕਾਦੀਆਂ ਵਿਖੇ ਹੈ। ਰੋਜ਼ ਵਾਂਗ ਉਹ ਆਪਣੀ ਦੁਕਾਨ ਨੂੰ ਸ਼ਾਮ ਨੂੰ ਬੰਦ ਕਰ ਕੇ ਘਰ ਚਲੇ ਗਏ ਤਾਂ ਜਦੋਂ ਉਨ੍ਹਾਂ ਸਵੇਰੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਅੰਦਰ ਬਣੇ ਦਫ਼ਤਰ ’ਚ ਸਾਮਾਨ ਖਿਲਰਿਆ ਹੋਇਆ ਸੀ, ਜਦੋਂ ਉਨ੍ਹਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਤਾਂ ਤਿੰਨ ਅਣਪਛਾਤੇ ਨੌਜਵਾਨ, ਜਿਨ੍ਹਾਂ ਮੂੰਹ ਬੰਨੇ ਹੋਏ ਸਨ, ਉਨ੍ਹਾਂ ਦੀ ਦੁਕਾਨ ਦੇ ਉੱਪਰੋਂ ਛੱਤ ਰਾਹੀਂ ਦਾਖ਼ਲ ਹੋ ਕੇ ਦੁਕਾਨ ਅੰਦਰ ਆਏ ਤੇ ਦੁਕਾਨ ਦੇ ਅੰਦਰ ਬਣੇ ਦਫ਼ਤਰ ਵਿੱਚੋਂ ਗੱਲੇ ਦੇ ਅੰਦਰੋਂ 70,000 ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਕਾਦੀਆਂ ਪੁਲਿਸ ਵੱਲੋਂ ਦੁਕਾਨ ਮਾਲਕ ਦੇ ਬਿਆਨਾਂ ’ਤੇ ਥਾਣਾ ਕਾਦੀਆਂ ਅੰਦਰ ਅਣਪਛਾਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।