ਚੋਰ 20 ਲੱਖ ਦੇ ਗਹਿਣੇ ਤੇ 4 ਲੱਖ ਦੀ ਨਕਦੀ ਲੈ ਕੇ ਰਫੂ ਚੱਕਰ , ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦਾ ਪਤਾ ਲੱਗਣ ਉਪਰੰਤ ਹੀ ਉਹਨਾਂ ਵੱਲੋਂ 112 ਤੇ ਕਾਲ ਕੀਤੀ ਗਈ ਅਤੇ ਪੁਲਿਸ ਤੁਰੰਤ ਘਟਨਾ ਵਾਲੀ ਸਥਾਨ ਤੇ ਪਹੁੰਚੀ । ਪੀੜਤ ਪਰਿਵਾਰ ਨੇ ਪੁਲਿਸ ਵਿਭਾਗ ਦੇ ਵਿੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਈ ਬਰੀਕੀ ਨਾਲ ਜਾਂਚ ਕਰਕੇ ਚੋਰਾਂ ਨੂੰ ਫੜ ਕੇ ਉਹਨਾਂ ਦੀ ਚੋਰੀ ਹੋਏ 20 ਲੱਖ ਰੁਪਏ ਦੇ ਗਹਿਣੇ ਅਤੇਚ ਲੱਖ ਰੁਪਏ ਦੀ ਨਗਦੀ ਉਹਨਾਂ ਨੂੰ ਵਾਪਸ ਕਰਵਾਈ ਜਾਵੇ।
Publish Date: Fri, 27 Mar 2026 06:48 PM (IST)
Updated Date: Fri, 27 Mar 2026 06:52 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਅਲਾਵਲਪੁਰ ਵਿਖੇ ਵੀਰਵਾਰ ਦੀ ਰਾਤ ਨੂੰ ਚੋਰ ਕਿਸਾਨ ਦੇ ਘਰੋਂ 20 ਲੱਖ ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਰਣਜੀਤ ਸਿੰਘ, ਗਵਰਨਰਜੀਤ ਸਿੰਘ ਅਤੇ ਦਿਲਰਾਜ ਸਿੰਘ ਵਾਸੀ ਅਲਾਵਲਪੁਰ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਪਰਿਵਾਰਕ ਜੀ 11 ਵਜੇ ਦੇ ਕਰੀਬ ਆਪੋ ਆਪਣੇ ਕਮਰਿਆਂ ਵਿੱਚ ਸੁੱਤੇ ਹੋਏ ਸਨ ਕੇ ਸਵੇਰੇ ਜਦੋਂ 3 ਵਜੇ ਪਾਠ ਕਰਨ ਲਈ ਇਸ਼ਨਾਨ ਕਰਨ ਲਈ ਉੱਠੇ ਤਾਂ ਵੇਖਿਆ ਕਿ ਇਸ ਕਮਰੇ ਦੇ ਵਿੱਚ ਖਿਲਾਰਾ ਪਿਆ ਹੋਇਆ ਸੀ ਅਤੇ ਅਲਮਾਰੀ, ਪੇਟੀ ਦੇ ਜੰਦਰੇ ਟੁੱਟੇ ਹੋਏ ਸਨ।
ਉਹਨਾਂ ਦੱਸਿਆ ਕਿ ਜਦੋਂ ਅੰਦਰ ਵੇਖਿਆ ਕਿ ਅਲਮਾਰੀ ਵਿੱਚ ਰੱਖੇ ਕਰੀਬ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 4 ਲੱਖ ਦੀ ਨਗਦੀ ਚੋਰ ਚੋਰੀ ਕਰਕੇ ਲੈ ਗਏ। ਉਹਨਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਣ ਉਪਰੰਤ ਹੀ ਉਹਨਾਂ ਵੱਲੋਂ 112 ਤੇ ਕਾਲ ਕੀਤੀ ਗਈ ਅਤੇ ਪੁਲਿਸ ਤੁਰੰਤ ਘਟਨਾ ਵਾਲੀ ਸਥਾਨ ਤੇ ਪਹੁੰਚੀ । ਪੀੜਤ ਪਰਿਵਾਰ ਨੇ ਪੁਲਿਸ ਵਿਭਾਗ ਦੇ ਵਿੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਈ ਬਰੀਕੀ ਨਾਲ ਜਾਂਚ ਕਰਕੇ ਚੋਰਾਂ ਨੂੰ ਫੜ ਕੇ ਉਹਨਾਂ ਦੀ ਚੋਰੀ ਹੋਏ 20 ਲੱਖ ਰੁਪਏ ਦੇ ਗਹਿਣੇ ਅਤੇਚ ਲੱਖ ਰੁਪਏ ਦੀ ਨਗਦੀ ਉਹਨਾਂ ਨੂੰ ਵਾਪਸ ਕਰਵਾਈ ਜਾਵੇ।