ਕਿਲਾ ਲਾਲ ਸਿੰਘ ਵਿਖੇ ਪ੍ਰਭਾਤ ਫੇਰੀਆਂ ਸੰਪੰਨ
ਕਿਲਾ ਲਾਲ ਸਿੰਘ ਵਿਖੇ ਚੱਲ ਰਹੀਆਂ ਪ੍ਰਭਾਤ ਫੇਰੀਆਂ ਦਾ ਅੱਜ ਹੋਈਆਂ ਸਮਾਪਤ
Publish Date: Sat, 03 Jan 2026 03:34 PM (IST)
Updated Date: Sun, 04 Jan 2026 04:02 AM (IST)

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪਿੰਡ ਕਿਲਾ ਲਾਲ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਪਿਛਲੇ ਇੱਕ ਹਫਤੇ ਤੋਂ ਚੱਲ ਰਹੀਆਂ ਪ੍ਰਭਾਤ ਫੇਰੀਆਂ ਸ਼ਨੀਵਾਰ ਨੂੰ ਸੰਪੰਨ ਹੋ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਤੋਂ ਤੜਕੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਹਨ, ਜਿਸ ਵਿੱਚ ਨਗਰ ਦੀ ਸੰਗਤ ਵੱਲੋਂ ਭਰਵੀ ਸਮੂਲੀਅਤ ਕੀਤੀ ਜਾਂਦੀ ਰਹੀ ਹੈ। ਉਹਨਾਂ ਦੱਸਿਆ ਕਿ ਦਸਮ ਪਾਤਸ਼ਾਹ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼ੁਰੂ ਕੀਤੀਆਂ ਪ੍ਰਭਾਤ ਫੇਰੀਆਂ ਤਹਿਤ ਅੱਜ ਦੀ ਪ੍ਰਭਾਤ ਫੇਰੀ ਮਾਤਾ ਸੁਲੱਖਣੀ ਭਲਾਈ ਕੇਂਦਰ ਦੀ ਸੇਵਾ ਨਿਭਾ ਰਹੇ ਡਾਕਟਰ ਸੁਰਜੀਤ ਸਿੰਘ ਅਤੇ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਪਹੁੰਚੀ, ਜਿੱਥੇ ਪਰਿਵਾਰ ਵੱਲੋਂ ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਸਤਨਾਮ ਸਿੰਘ ਤੇ ਸੰਗਤ ਵੱਲੋਂ ਹਰ ਜਸ ਕੀਰਤਨ ਕੀਤਾ ਗਿਆ। ਉਸ ਪਰਿਵਾਰ ਵੱਲੋਂ ਸੰਗਤ ਦੀ ਟਹਿਲ ਸੇਵਾ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਡਾਕਟਰ ਜਸ਼ਨਪ੍ਰੀਤ ਸਿੰਘ, ਡਾਕਟਰ ਜਸਕਰਨ ਸਿੰਘ, ਗੁਰਕੀਰਤ ਸਿੰਘ, ਸੁਰਜੀਤ ਸਿੰਘ ਤਲਵੰਡੀ, ਪਵਨ ਕੁਮਾਰ ਬਟਾਲਾ, ਗੁਰਸ਼ਰਨ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ, ਪ੍ਰਗਟ ਸਿੰਘ, ਅਰਵਿੰਦ ਸਿੰਘ, ਪਾਲ ਦੀਪ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਗਗਨਦੀਪ ਸਿੰਘ, ਹਰਮਨਦੀਪ ਸਿੰਘ, ਗੁਰਨੂਰ ਕੌਰ, ਜੋਤੀ ਕੌਰ, ਸੁਨੀਤਾ, ਕਿਰਨਦੀਪ ਕੌਰ ਆਦਿ ਸਮੂਹ ਸਾਧ ਸੰਗਤ ਹਾਜ਼ਰ ਸੀ।