ਰਾਮ ਸਿੰਘ ਦੱਤ ਹਾਲ ਵਿਖੇ ਭਲਕੇ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ
23 ਮਾਰਚ ਨੂੰ ਰਾਮ ਸਿੰਘ ਦੱਤ ਹਾਲ ਵਿਖੇ ਮਨਾਇਆ ਜਾਵੇਗਾ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ
Publish Date: Sat, 21 Mar 2026 04:09 PM (IST)
Updated Date: Sun, 22 Mar 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਸੰਯੁਕਤ ਕਿਸਾਨ ਮੋਰਚਾ, ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨਾਂ, ਬਿਜਲੀ ਕਾਮਿਆਂ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦਿਨ ਸਾਰੇ ਪੰਜਾਬ ਵਿੱਚ ਥਾਂ-ਥਾਂ ਰੈਲੀਆਂ ਅਤੇ ਕਨਵੈਨਸ਼ਨਾਂ ਕਰਕੇ ਸਾਰੀ ਦੁਨੀਆ ਵਿੱਚ ਤਬਾਹੀ ਮਚਾ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਕਿਹਾ ਕਿ ਅਮਰੀਕਾ ਨੇ ਅਨੇਕਾਂ ਮੁਲਕਾਂ ਨੂੰ ਤਬਾਹ ਕਰਨ ਤੋਂ ਬਾਅਦ ਹੁਣ ਇਰਾਨ ਉੱਤੇ ਨਾਜਾਇਜ਼ ਹਮਲੇ ਕਰਕੇ ਉਸ ਨੂੰ ਵੀ ਬਰਬਾਦ ਕਰਨ ਦੇ ਰਾਹ ਪੈ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਕਈ ਥਾਵਾਂ ’ਤੇ ਸ਼ਹੀਦੀ ਦਿਹਾੜੇ ਮੌਕੇ ਟਰੰਪ ਦੀਆਂ ਮਨੁੱਖਤਾ ਵਿਰੋਧੀ ਕਰਤੂਤਾਂ ਦਾ ਭਾਂਡਾ ਭੰਨਿਆ ਜਾਵੇਗਾ। ਇਸ ਸਬੰਧੀ ਗੁਰਦਾਸਪੁਰ ਵਿਖੇ ਰਾਮ ਸਿੰਘ ਦੱਤ ਹਾਲ ਵਿੱਚ ਦੁਪਹਿਰ 11 ਵਜੇ ਇਕੱਠ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਗੁਰਵਿੰਦਰ ਸਿੰਘ ਜੀਵਨ ਚੱਕ, ਗੁਰਮੀਤ ਸਿੰਘ ਮਗਰਾਲਾ, ਬਲਬੀਰ ਸਿੰਘ ਕੱਤੋਵਾਲ, ਜਗਜੀਤ ਸਿੰਘ ਅਲੂਣਾ, ਐੱਸਪੀ ਸਿੰਘ ਗੋਸਲ, ਬਲਵਿੰਦਰ ਉਦੀਪੁਰ, ਸਾਹਿਬ ਸਿੰਘ, ਸੰਜੀਵ ਮਿੰਟੂ, ਅਮਰ ਕ੍ਰਾਂਤੀ, ਸੰਜੀਵ ਸੈਣੀ, ਸੰਜੀਵ ਸ਼ਰਮਾ ਝਬਕਰਾ, ਧਿਆਨ ਸਿੰਘ ਠਾਕੁਰ, ਵਿਜੇ ਸੋਹਲ, ਰਾਜ ਕੁਮਾਰ ਪੰਡੋਰੀ, ਰਘਬੀਰ ਸਿੰਘ ਚਾਹਲ ਮੌਜੂਦ ਸਨ।