ਦਿਹਾਤੀ ਮਜ਼ਦੂਰ ਸਭਾ ਦੀ ਜਰਨਲ ਬਾਡੀ ਨੇ ਕੀਤੀਆਂ ਵਿਚਾਰਾਂ
ਦਿਹਾਤੀ ਮਜ਼ਦੂਰ ਸਭਾ ਦੀ ਜਰਨਲ ਬਾਡੀ ਮੀਟਿੰਗ ਹੋਈ
Publish Date: Sat, 07 Mar 2026 04:09 PM (IST)
Updated Date: Sun, 08 Mar 2026 04:01 AM (IST)

ਬੀਟੀਐੱਲ1 ਦਿਹਾਤੀ ਮਜ਼ਦੂਰ ਸਭਾ ਦੀ ਜਰਨਲ ਬਾਡੀ ਮੀਟਿੰਗ ਦੌਰਾਨ ਸਭਾ ਦੇ ਅਹੁਦੇਦਾਰ ਤੇ ਹੋਰ ਸਾਥੀ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਦਿਹਾਤੀ ਮਜ਼ਦੂਰ ਸਭਾ ਵੱਲੋ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਦੇ ਹੱਲ ਲਈ 8 ਅਪ੍ਰੈਲ ਨੂੰ ਜਲੰਧਰ ਹੋ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਵਾਸਤੇ ਤਹਿਸੀਲ ਬਟਾਲਾ ਦੀ ਜਨਰਲ ਬਾਡੀ ਮੀਟਿੰਗ ਸਾਥੀ ਜਸਵਿੰਦਰ ਸਿੰਘ ਛਿੱਤ, ਸੁਖਵੰਤ ਸਿੰਘ ਸੰਦਲਪੁਰ ਦੀ ਪ੍ਰਧਾਨਗੀ ਹੇਠ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਪਾਰਕ ਬਟਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਨੇ ਮਜ਼ਦੂਰਾਂ ਵੱਲ ਪਿੱਠ ਕੀਤੀ ਹੋਈ ਹੈ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਚ ਜਰਨਲ ਬਾਡੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਬਣਾਉਣ, ਪ੍ਰਸਤਾਵਤ ਬਿਜਲੀ ਸੋਧ ਬਿੱਲ 2025 ਲਿਆਉਣ,ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਚਾਰ ਕੋਡ ਬਣਾਉਣ, ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਵਿਰੁੱਧ ਅਤੇ ਹੱਕੀ ਤੇ ਜਾਇਜ਼ ਮੰਗਾਂ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਪੰਜ ਹਜ਼ਾਰ ਰੁਪਏ ਕਰਨ, ਔਰਤਾਂ ਲਈ ਐਲਾਨ ਕੀਤਾ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਬੇਘਰਿਆਂ ਨੂੰ 10-10 ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਆਦਿ ਦੀ ਪ੍ਰਾਪਤੀ ਲਈ 8 ਅਪ੍ਰੈਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਮੀਟਿੰਗ ’ਚ ਇਕ ਮਤੇ ਰਾਹੀਂ ਇਰਾਨ ਉੱਪਰ ਅਮਰੀਕਾ ਅਤੇ ਉਸ ਦੇ ਜੋਟੀਦਾਰਾ ਵੱਲੋ ਕੀਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ। ਉਪਰੋਕਤ ਆਗੂਆਂ ਤੋਂ ਇਲਾਵਾ ਸਾਥੀ ਮੁਖਤਾਰ ਸਿੰਘ ਭਾਗੋਵਾਲ, ਅਵਤਾਰ ਸਿੰਘ ਮੁਰਗੀ ਮੁਹੱਲਾ, ਗੁਰਨਾਮ ਸਿੰਘ ਬਾਉਲੀ ਇੰਦਰਜੀਤ, ਨਿਸ਼ਾਨ ਉਧੋਵਾਲ, ਬਿੱਟੂ ਮਸੀਹ ਰਾਜੂਵਾਲ, ਬਲਵਿੰਦਰ ਮਿਸਰਪੁਰਾ, ਬੂਟਾ ਮਸੀਹ ਕੋਟਲੀ ਫੱਸੀ, ਨਥਾਨੀਅਲ ਦਿਆਲਗੜ੍ਹ, ਸਤਨਾਮ ਸਿੰਘ ਭੁੱਲਰ, ਗੁਰਮੇਜ਼ ਸਿੰਘ ਛਿੱਤ, ਕਸ਼ਮੀਰ ਸਿੰਘ ਛਿੱਤ, ਮਾਸਟਰ ਡੇਵਿਡ ਦਿਆਲਗੜ੍ਹ, ਤਾਜ ਸਿੰਘ ਛਿੱਤ ਆਦਿ ਹਾਜ਼ਰ ਸਨ।