ਗੁਰਦਾਸਪੁਰ ਦੇ ਕਲਾਨੌਰ ’ਚ ਰਜਬਾਹਾ ਟੁੱਟਣ ਕਾਰਨ ਮਚੀ ਹਫੜਾ-ਦਫੜੀ, ਸੈਂਕੜੇ ਏਕੜ ਜ਼ਮੀਨ ਜਲਥਲ; ਦਰਜਨਾਂ ਪਿੰਡਾਂ ਦੀ ਨਹਿਰੀ ਪਾਣੀ ਦੀ ਸਪਲਾਈ ਠੱਪ
ਅਪਰਬਾਰੀ ਦੁਆਬ ਨਹਿਰ ਤੋਂ ਨਿਕਲਦਾ ਰਣੀਆ ਰਜਬਾਹਾ ਪਿੰਡ ਵਿਰਕ ਨੇੜਿਓ ਟੁੱਟਣ ਕਾਰਨ ਨਾਲ ਲੱਗਦੇ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਖੜ੍ਹਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਪਿੰਡ ਵਿਰਕ ਅਤੇ ਅਠਵਾਲ ਦੇ ਦਰਮਿਆਨ ਰਜਬਾਹੇ ’ਚ ਕਰੀਬ 25 ਫੁੱਟ ਚੌੜਾ ਪਾੜ ਪੈ ਗਿਆ।
Publish Date: Fri, 12 Jun 2026 10:42 AM (IST)
Updated Date: Fri, 12 Jun 2026 10:46 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਅਪਰਬਾਰੀ ਦੁਆਬ ਨਹਿਰ ਤੋਂ ਨਿਕਲਦਾ ਰਣੀਆ ਰਜਬਾਹਾ ਪਿੰਡ ਵਿਰਕ ਨੇੜਿਓ ਟੁੱਟਣ ਕਾਰਨ ਨਾਲ ਲੱਗਦੇ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਖੜ੍ਹਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਪਿੰਡ ਵਿਰਕ ਅਤੇ ਅਠਵਾਲ ਦੇ ਦਰਮਿਆਨ ਰਜਬਾਹੇ ’ਚ ਕਰੀਬ 25 ਫੁੱਟ ਚੌੜਾ ਪਾੜ ਪੈ ਗਿਆ।
ਇਸ ਮੌਕੇ ’ਤੇ ਕਿਸਾਨਾਂ ਨੇ ਦੱਸਿਆ ਕਿ ਰਜਬਾਹਾ ਟੁੱਟਣ ਕਾਰਨ ਮਾਈਨਰ ਨੰਬਰ ਇਕ, ਦੋ ਅਤੇ ਤਿੰਨ ਅਧੀਨ ਆਉਂਦੇ ਦਰਜਨਾਂ ਪਿੰਡਾਂ ਨੂੰ ਜਾਣ ਵਾਲੇ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੋ ਗਈ ਹੈ।
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ.ਡੀ.ਓ. ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਬਾਹਾ ਟੁੱਟਣ ਦੀ ਸੂਚਨਾ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲੈਣ ਉਪਰੰਤ ਟੁੱਟੇ ਰਜਬਾਹੇ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।