ਸਤੰਬਰ ਮਹੀਨੇ ਕਰਵਾਇਆ ਜਾਵੇਗਾ ਤਰਕਸ਼ੀਲ ਮੇਲਾ
ਸਤੰਬਰ ਮਹੀਨੇ ਕਰਵਾਇਆ ਜਾਵੇਗਾ ਤਰਕਸ਼ੀਲ ਮੇਲਾ
Publish Date: Sun, 22 Mar 2026 05:49 PM (IST)
Updated Date: Sun, 22 Mar 2026 05:52 PM (IST)

-ਲੋਕਾ ਵਹਿਮਾਂ-ਭਰਮਾਂ ’ਚੋਂ ਬਾਹਰ ਨਿਕਲਣ ਤੇ ਵਿਗਿਆਨਿਕ ਸੋਚ ਨਾਲ ਜੁੜਨ : ਤਰਲੋਚਨ ਸਿੰਘ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਡਾਕਟਰ ਅੰਬੇਦਕਰ ਭਵਨ ਗੁਰਦਾਸਪੁਰ ਵਿਚ ਕੀਤੀ ਗਈ। ਇਸ ਮੌਕੇ ਤਰਲੋਚਨ ਸਿੰਘ ਜੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਵਹਿਮਾਂ-ਭਰਮਾਂ ’ਚੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਵਿਗਿਆਨਿਕ ਸੋਚ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਪੁਰਾਣੇ ਸਮੇਂ ਤੋਂ ਚਲਦੀਆਂ ਆ ਰਹੀਆਂ ਅੰਧ ਵਿਸ਼ਵਾਸੀ ਗੱਲਾਂ, ਵਹਿਮ-ਭਰਮ, ਭੂਤ-ਚੁੜੇਲਾਂ ਜੋ ਅਸੀਂ ਕਿਤਾਬਾਂ ’ਚ ਪੜ੍ਹਦੇ ਹਾਂ ਜਾਂ ਆਪਣੇ ਆਲੇ-ਦੁਆਲੇ ਤੋਂ ਜਾਂ ਆਪਣੇ ਵੱਡੇ-ਵਡੇਰਿਆਂ ਤੋਂ ਸੁਣਦੇ ਹਾਂ, ਉਨ੍ਹਾਂ ਗੱਲਾਂ ’ਤੇ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੱਧ ਤੋਂ ਵੱਧ ਦਰਖਤ ਲਾਗਾਉਣੇ ਚਾਹੀਦੇ ਹਨ ਤਾਂ ਜੋ ਸ਼ੁੱਧ ਵਾਤਾਵਰਨ ਮਿਲ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਤਰਕਸ਼ੀਲ ਨਾਟਕ ਮੇਲਾ ਹਰ ਸਾਲ ਦੀ ਤਰ੍ਹਾਂ ਮਾਰਚ ਮਹੀਨੇ ਕਰਵਾਇਆ ਜਾਣਾ ਸੀ, ਉਹ ਕਿਸੇ ਕਾਰਨ ਕਰਕੇ ਨਹੀਂ ਕਰਵਾਇਆ ਜਾ ਸਕਿਆ। ਹੁਣ ਉਹ ਮੇਲਾ ਸਤੰਬਰ ਮਹੀਨੇ ਵਿਚ ਕਰਵਾਇਆ ਜਾਵੇਗਾ। ਤਰਕਸ਼ੀਲ ਸੋਚ ਨੂੰ ਹੋਰ ਅੱਗੇ ਵਧਾਉਣ ਲਈ ਉਨ੍ਹਾਂ ਕਿਹਾ ਮਹੀਨਾਵਾਰ ਮੀਟਿੰਗ ਹੁਣ ਸ਼ਹਿਰ ਦੇ ਮੁਹੱਲੇ ਤੇ ਪਿੰਡਾਂ ਵਿਚ ਜਾ ਕੇ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਪ੍ਰੇਮ ਥਾਪਾ, ਡਾ. ਅਜੇਪਾਲ, ਰਾਜੂ ਝਾਖੋਲਾੜੀ, ਨਗਿੰਦਰ ਸਿੰਘ ਨਵਾਂ ਪਿੰਡ, ਰਾਮ ਲਾਲ, ਮਾਸਟਰ ਨੰਦ ਲਾਲ ਕਲਿਆਣਪੁਰੀ, ਐੱਸਡੀਓ ਕਸਤੂਰੀ ਲਾਲ, ਬਲਜੀਤ ਸਿੰਘ, ਸੁਸ਼ੀਲ ਬਰਨਾਲਾ ਹਾਜ਼ਰ ਸਨ।