ਡੀਏਵੀ ਨੈਸ਼ਨਲ ਜੂਡੋ ਟੂਰਨਾਮੈਂਟ ’ਚ ਜਿੱਤੇ ਗੋਲਡ ਮੈਡਲ
ਜੀਆ ਲਾਲ ਮਿੱਤਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਡੀਏਵੀ ਨੈਸ਼ਨਲ ਜੂਡੋ ਟੂਰਨਾਮੈਂਟ ਵਿੱਚ ਜਿੱਤੇ ਗੋਲਡ ਮੈਡਲ
Publish Date: Sat, 17 Jan 2026 04:11 PM (IST)
Updated Date: Sun, 18 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਰਾਈਜ਼ ਸਪੋਰਟਸ ਇਨਡੋਰ ਸਟੇਡੀਅਮ ਨੋਇਡਾ ਵਿਖੇ ਆਯੋਜਿਤ ਡੀਏਵੀ ਨੈਸ਼ਨਲ ਜੂਡੋ ਟੂਰਨਾਮੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥਣਾਂ ਅਰਵੀ ਸ਼ਰਮਾ (ਕਲਾਸ ਛੇਵੀਂ, ਅੰਡਰ-14) ਅਤੇ ਸੀਰਤ ਲੂਨਾ ਅੰਡਰ-14 (ਕਲਾਸ ਨੌਵੀਂ) ਨੇ ਸ਼ਾਨਦਾਰ ਖੇਡ ਭਾਵਨਾ, ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਅਭਿਆਸ ਦਾ ਪ੍ਰਦਰਸ਼ਨ ਕੀਤਾ, ਸੋਨ ਮੈਡਲ ਜਿੱਤ ਕੇ ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ। ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਜੇਤੂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਉਨ੍ਹਾਂ ਦੀ ਸਫਲਤਾ ਲਈ ਦਿਲੋਂ ਵਧਾਈ ਦਿੱਤੀ ਗਈ। ਪ੍ਰਿੰਸੀਪਲ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਨਿਯਮਤ ਅਭਿਆਸ ਅਤੇ ਸਕੂਲ ਵਿੱਚ ਖੇਡਾਂ ਨੂੰ ਦਿੱਤੇ ਜਾਣ ਵਾਲੇ ਵਿਸ਼ੇਸ਼ ਮਹੱਤਵ ਦਾ ਨਤੀਜਾ ਹੈ। ਉਨ੍ਹਾਂ ਸਾਰੇ ਬੱਚਿਆਂ ਨੂੰ ਆਪਣੀਆਂ ਮਨਪਸੰਦ ਖੇਡਾਂ ਵਿੱਚੋਂ ਇੱਕ ਜਾਂ ਦੋ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ, ਜੋ ਉਨ੍ਹਾਂ ਦੀ ਸਿਹਤ ਲਈ ਲਾਭਦਾਇਕ ਹਨ।