ਆਰਆਰ ਬਾਵਾ ਡੀਏਵੀ ਕਾਲਜ ’ਚ ਲਗਾਈ ਵਰਕਸ਼ਾਪ
ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼ ਬੀਐੱਸਸੀ (ਮੈਡੀਕਲ) ਦੀਆਂ ਵਿਦਿਆਰਥਣਾਂ ਵੱਲੋਂ ਵਰਕਸ਼ਾਪ ਵਿੱਚ ਹਿੱਸਾ ਲਿਆ
Publish Date: Sat, 28 Feb 2026 03:41 PM (IST)
Updated Date: Sun, 01 Mar 2026 03:58 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਆਰਆਰ ਬਾਵਾ ਡੀਏਵੀ ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ, ਦੇ ਸਰਪ੍ਰਸਤੀ ਹੇਠ ਅਤੇ ਹਰਪ੍ਰੀਤ ਅਨੇਜਾ ਦੀ ਯੋਗ ਅਗਵਾਈ ਹੇਠ ਬੀਐੱਸਸੀ ਮੈਡੀਕਲ ਸਮੈਸਟਰ (ਦੂਸਰਾ ਅਤੇ ਚੌਥਾ) ਦੀਆਂ ਵਿਦਿਆਰਥਣਾਂ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ ਵਿਖੇ ਪਾਚਣ ਪ੍ਰਣਾਲੀ ਦੇ ਵਿਕਾਰ ਸੰਬੰਧੀ ਪੋਸ਼ਣ ਪ੍ਰੰਬੰਧ ਅਤੇ ਅਕਾਦਮਿਕ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਮੌਕੇ ਰਿਸੋਰਸ ਪਰਸਨ ਰਿਤੂ ਸੁਧਾਕਰ (ਆਰਡੀ), ਡੀਐੱਮਸੀ, ਲੁਧਿਆਣਾ (ਮੁੱਖ ਡਾਇਟੀਸ਼ੀਅਨ) ਨੇ ਮਰੀਜ਼ਾਂ ਦੇ ਜਲਦੀ ਸੁਧਾਰ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪੋਸ਼ਣ ਸੰਬੰਧੀ ਦੇਖਭਾਲ ਅਤੇ ਡਾਈਟ ਚਾਰਟ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਵਰਕਸ਼ਾਪ ਵਿੱਚ ਜਿਗਰ ਦੇ ਵਿਕਾਰ, ਆਈਬੀਐੱਸ ਪ੍ਰਬੰਧ, ਛੋਟੀ ਆਂਤੜੀ ਦੀ ਬਿਮਾਰੀ, ਅੰਤੜੀਆਂ ਦਾ ਦਿਮਾਗ ਨਾਲ ਸੰਪਰਕ ਅਤੇ ਉਪਚਾਰਕ ਪੋਸ਼ਣ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਹ ਵਰਕਸ਼ਾਪ ਵਿਦਿਆਰਥਣਾਂ ਲਈ ਕਲੀਨਿਕਲ ਪੋਸ਼ਣ ਅਤੇ ਜੀਆਈ ਵਿਕਾਰ ਬਾਰੇ ਗਿਆਨ ਹਾਸਿਲ ਕਰਨ ਲਈ ਇਕ ਵਧੀਆ ਸਿਖਲਾਈ ਦਾ ਮੌਕਾ ਸਾਬਤ ਹੋਈ। ਇਸ ਮੌਕੇ ਵਿਦਿਆਰਥਣਾਂ ਨੂੰ ਪ੍ਰਸਿੱਧ ਡਾਇਟੀਸ਼ੀਅਨਾਂ ਅਤੇ ਮੈਡੀਕਲ ਮਹਿਰਾਂ ਦੁਆਰਾ ਭਾਸ਼ਣ ਦੇ ਕੇ ਉਹਨਾ ਦਾ ਮਾਰਗਦਰਸ਼ਨ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਕੇ ਗਿਆਨ ਅਤੇ ਵਿਸ਼ਵਾਸ ਨਾਲ ਉਹਨਾਂ ਨੂੰ ਮਜ਼ਬੂਤ ਬਣਾਉਂਦੇ ਹਨ। ਉਹਨਾਂ ਨੇ ਉੱਚ ਪੜਾਈ ਅਤੇ ਕਲੀਨਿਕਲ ਪੋਸ਼ਣ ਵਿੱਚ ਪੇਸ਼ਾਵਰ ਵਿਕਾਸ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੰਸਿਕਾ ਖੋਸਲਾ ਨੇ ਵਿਦਿਆਰਥਣਾਂ ਦਾ ਮਾਰਗਦਰਸ਼ਨ ਕੀਤਾ।