ਚਮਨ ਲਾਲ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ
ਭਾਰਤੀ ਸਟੇਟ ਬੈਂਕ ਦੇ ਕਰਮਚਾਰੀ ਚਮਨ ਲਾਲ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ
Publish Date: Sat, 31 Jan 2026 05:32 PM (IST)
Updated Date: Sun, 01 Feb 2026 04:08 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਬਾਰਡਰ ਏਰੀਏ ਦੇ ਪਿੰਡਾਂ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਕਲਾਨੌਰ ਵਿਖੇ ਸੇਵਾਵਾਂ ਮੁਹੱਈਆ ਕਰਵਾ ਰਹੇ ਕਰਮਚਾਰੀ ਚਮਨ ਲਾਲ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇੱਥੇ ਦੱਸਣ ਯੋਗ ਹੈ ਕਿ ਚਮਨ ਲਾਲ ਵੱਲੋਂ 29 ਸਾਲ ਭਾਰਤੀ ਸਟੇਟ ਬੈਂਕ ਆਫ ਇੰਡੀਆ ਵਿੱਚ ਤਨਦੇਹੀ ਨਾਲ ਡਿਊਟੀ ਕਰਨ ਉਪਰੰਤ ਸ਼ੁੱਕਰਵਾਰ ਨੂੰ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੇ ਬੈਂਕ ਕਲਾਨੌਰ ਤੋਂ ਸੇਵਾ ਮੁਕਤ ਹੋਏ। ਇਸ ਮੌਕੇ ਬੈਂਕ ਮੈਨੇਜਰ ਸਤਬੀਰ ਸਿੰਘ, ਅਸਿਸਟੈਂਟ ਮੈਨੇਜਰ ਪ੍ਰਦੀਪ ਕੁਮਾਰ, ਡਿਪਟੀ ਮੈਨੇਜਰ ਮਹਿੰਦਰ ਕੌਰ ਨੇ ਦੱਸਿਆ ਕਿ ਚਮਨ ਲਾਲ ਵੱਲੋਂ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾਈਆਂ ਗਈਆਂ। ਇਸ ਸੇਵਾ ਮੁਕਤੀ ਸਮਾਗਮ ਵਿੱਚ ਸ਼ਾਮਲ ਹੋਏ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਚਮਨ ਲਾਲ ਵੱਲੋਂ ਬੈਂਕ ਵਿੱਚ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈਆਂ ਹਨ, ਉੱਥੇ ਉਹਨਾਂ ਨੇ ਆਪਣੀ ਉਸਾਰੂ ਸੋਚ ਨਾਲ ਬੈਂਕ ਦੀ ਮਜ਼ਬੂਤੀ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਤਰੱਕੀਆਂ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਚਮਨ ਲਾਲ ਵੱਲੋਂ ਆਪਣੇ ਜੀਵਨ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਭਾਅ ਕੇ ਸੇਵਾ ਮੁਕਤ ਹੋਣ ਤੇ ਆਪਣੇ ਬੈਂਕ ਨਾਲ ਨਿਭਾਈਆਂ ਗਈਆਂ ਵਫਾਦਾਰੀਆਂ ਦੀ ਬਦੌਲਤ ਬੈਂਕ ਕਰਮਚਾਰੀਆਂ ਵੱਲੋਂ ਉਹਨਾਂ ਦੀ ਸੇਵਾ ਮੁਕਤੀ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਹੈ। ਇਸ ਮੌਕੇ ਤੇ ਹੈੱਡ ਕੈਸ਼ੀਅਰ ਹਰੀਸ਼ ਕੁਮਾਰ, ਕਲਰਕ ਸਾਹਿਲ, ਅਕੁੰਸ਼, ਐਡਵੋਕੇਟ ਅਜੇ ਪਾਲ ਸਿੰਘ ਸੰਧੂ ਸਰਪੰਚ ਛੋਟੇਪੁਰ, ਥੁੜੂ ਰਾਮ, ਅਜੇਪਾਲ ਸਿੰਘ, ਰਾਮ ਲਾਲ, ਸਵਰਨ ਸਿੰਘ, ਮਲਕੀਅਤ ਸਿੰਘ, ਸ਼ਿੰਦਾ ਅੰਮ੍ਰਿਤਸਰ, ਦਰਸ਼ਨ ਲਾਲ, ਕਰਮ ਸਿੰਘ ਮੌਜੂਦ ਸਨ।