ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਨੇ ਚੁੱਕੇ ਸਖ਼ਤ ਕਦਮ : ਕਟਾਰੂਚੱਕ
ਬਾਬਾ ਬੰਦਾ ਸਿੰਘ ਬਹਾਦਰ ਕੁਸ਼
Publish Date: Sat, 14 Mar 2026 05:17 PM (IST)
Updated Date: Sun, 15 Mar 2026 04:07 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਇਤਿਹਾਸਿਕ ਕਸਬਾ ਕਲਾਨੌਰ ਵਿੱਚ ਪਿਛਲੇ 6 ਸਾਲਾਂ ਤੋਂ ਹੋਂਦ ਵਿੱਚ ਆਏ ਬਾਬਾ ਬੰਦਾ ਸਿੰਘ ਬਹਾਦਰ ਕੁਸ਼ਤੀ ਅਖਾੜੇ ਦਾ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਜਗਜੀਤ ਸਿੰਘ ਗੁਰਾਇਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਖਾੜਾ ਸੁਸਾਇਟੀ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਵਿੱਚ ਪਹਿਲਵਾਨੀ ਅਤੇ ਖੇਡਾਂ ਦਾ ਸ਼ੌਂਕ ਪਾਲਣ ਦੀ ਵੱਡੀ ਲੋੜ ਹੈ। ਇਸ ਮੌਕੇ ਤੇ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਇਸ ਦੇ ਪੱਧਰ ਤੋਂ ਖਤਮ ਕਰਨ ਲਈ ਪੰਜਾਬ ਭਰ ਵਿੱਚ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਤਸਕਰਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਉਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਵਿਦੇਸ਼ੀ ਨੀਤੀਆਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਹੋਇਆ ਕਿਹਾ ਕਿ ਮੋਦੀ ਸਰਕਾਰ ਵੱਲੋਂ ਹੜ੍ਹਾਂ ਦਰਾ ਐਲਾਨੀ ਰਾਸ਼ੀ ਅਜੇ ਤੱਕ ਵੀ ਜਾਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਬੀਪੀਐਲ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਦੇ ਨਾਲ ਦਾਲ ,ਪੱਤੀ, ਖੰਡ, ਤੇਲ ਆਦਿ ਸਹੂਲਤ ਵੀ ਪ੍ਰਾਪਤ ਹੋਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲੀ ਸਹੂਲਤ ਵੀ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ। ਇਸ ਮੌਕੇ ਲਾਲ ਚੰਦ ਕਟਾਰੂਚੱਕ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਨੂੰ 5 ਲੱਖ ਰੁਪਏ ਅਖਤਿਆਰੀ ਫੰਡਾਂ ਵਿੱਚੋਂ ਦੇਣ ਦਾ ਐਲਾਨ ਕੀਤਾ ਅਤੇ ਆਪਣੀ ਜੇਬ ਵਿੱਚੋਂ 11000 ਦੀ ਰਾਸੀ ਵੀ ਪਹਿਲਵਾਨਾਂ ਨੂੰ ਸੌਂਪੀ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅਖਾੜਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਗੁਰਾਇਆ ਅਤੇ ਹੋਰ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸ਼ਾਲ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਵੀ ਪਹਿਲਵਾਨਾਂ ਨੂੰ ਇੱਕ ਦੇਸ਼ੀ ਘਿਓ ਦਾ ਟੀਨ ਅਤੇ ਪੰਜ ਕਿੱਲੋ ਬਦਾਮ ਦੀਆਂ ਗਿਰੀਆਂ ਦੇਣ ਦਾ ਵੀ ਐਲਾਨ ਕੀਤਾ । ਬਾਬਾ ਬੰਦਾ ਸਿੰਘ ਬਹਾਦਰ ਕੁਸ਼ਤੀ ਅਖਾੜੇ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਪਿਛਲੇ 5 ਸਾਲ ਤੋਂ ਹੋਂਦ ਵਿੱਚ ਆਏ ਇਸ ਅਖਾੜੇ ਵਿੱਚ 70 ਦੇ ਕਰੀਬ ਪਹਿਲਵਾਨ ਪੈਦਾ ਹੋ ਚੁੱਕੇ ਹਨ ਜੋ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਹਿਮਾਚਲ ਵਿੱਚ ਮਾਲੀ ਦੀਆਂ ਕੁਸ਼ਤੀਆਂ ਖੇਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਅਖਾੜੇ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਮੇਜਰ ਸਿੰਘ, ਜੱਗਾ ਪਹਿਲਵਾਨ, ਸਰਵਨ ਪਹਿਲਵਾਨ, ਜੱਸਾ ਪਹਿਲਵਾਨ, ਮੋਹਣਾ ਪਹਿਲਵਾਨ, ਪੱਥਰ ਪਹਿਲਵਾਨ ਪਕੀਵਾ, ਸੁਖਮਨ ਪਹਿਲਵਾਨ ਤਲਵੰਡੀ ਗੁਰਾਇਆ, ਗੁਰਮੁਖ ਪਹਿਲਵਾਨ, ਰਾਹੁਲ ਪਹਿਲਵਾਨ, ਸੋਨੂ ਪਹਿਲਵਾਨ, ਗੁਰਲਾਲ ਆਦਿ ਇਸ ਕੁਸ਼ਤੀ ਅਖਾੜੇ ਵਿੱਚੋਂ ਤਿਆਰ ਹੋ ਕੇ ਲੱਖਾਂ ਦੀਆਂ ਕੁਸ਼ਤੀਆਂ ਖੇਡ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਪੰਜਾਬ ਦੇ ਛੈਲ ਛਬੀਲੇ ਗੱਭਰੂਆਂ ਦੀ ਤਾਕਤ ਦੇ ਕਿੱਛੇ ਦੁਨੀਆ ਵਿੱਚ ਪ੍ਰਸਿੱਧ ਸਨ ਪ੍ਰੰਤੂ ਨਸ਼ਿਆਂ ਦੀ ਅਲਾਮਤ ਨੇ ਨੌਜਵਾਨ ਨੂੰ ਖੋਰਾ ਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਬਰਿਆਈ ਤੋਂ ਦੂਰ ਰਹਿ ਕੇ ਪਹਿਲਵਾਨ ਬਣਨ ਅਤੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਨਾਂ ਰੋਸ਼ਨ ਕਰਨ। ਇਸ ਮੌਕੇ ਬਲਦੇਵ ਸਿੰਘ ਬਾਜਵਾ ਐੱਸਈ ਮੰਡੀਕਰਨ ਬੋਰਡ, ਚੀਫ ਜਤਿੰਦਰ ਸਿੰਘ ਭੰਗੂ, ਐੱਸਈ ਅਮਨਦੀਪ ਸਿੰਘ ਗੁਰਾਇਆ, ਕਾਮਰੇਡ ਜਗਜੀਤ ਸਿੰਘ ਗੁਰਾਇਆ, ਕਸ਼ਮੀਰ ਸਿੰਘ ਖੱਦਰ ਸਾਬਕਾ ਸਰਪੰਚ, ਓਮ ਪ੍ਰਕਾਸ਼ ਸਲਹੋਤਰਾ, ਗੁਰਜੀਤ ਸਿੰਘ ਬੁਲਾਰੀਆ, ਸਤਨਾਮ ਸਿੰਘ ਬੁਲਾਰੀਆ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਮਨਦੀਪ ਸਿੰਘ ਦਿਓ, ਸਰਪੰਚ ਗੱਜਨ ਸਿੰਘ, ਸਰਪੰਚ ਪਲਵਿੰਦਰ ਸਿੰਘ ਮੱਲੀ, ਸਰਪੰਚ ਜਤਿੰਦਰ ਗੋਰਾ, ਬਲਵੰਤ ਸਿੰਘ ਸਵਾਮੀ, ਪਹਿਲਵਾਨ ਹਰਪਾਲ ਸਿੰਘ, ਸਤਨਾਮ ਸਿੰਘ ਬਲਾਰੀਆ, ਗੁਰਜੀਤ ਸਿੰਘ, ਖੁਸ਼ਦੀਪ, ਕਰਨਜੀਤ ਸਿੰਘ ਅਜਨਾਲਾ, ਗੁਰਲਾਲ ਸਿੰਘ ਪਹਿਲਵਾਨ ਅਖਾੜਾ ਕਲਾਨੌਰ ਆਦਿ ਹਾਜ਼ਰ ਸਨ।