ਐੱਸਐੱਲ ਬਾਵਾ ਡੀਏਵੀ ਕਾਲਜ ’ਚ ਮਨਾਇਆ ਮਾਤ ਭਾਸ਼ਾ ਦਿਵਸ
ਐੱਸਐੱਲ ਬਾਵਾ ਡੀਏਵੀ ਕਾਲਜ ਬਟਾਲਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
Publish Date: Sat, 21 Feb 2026 05:13 PM (IST)
Updated Date: Sun, 22 Feb 2026 04:07 AM (IST)

ਵਿਜੇ ਥਾਪਰ, ਪੰਜਾਬੀ ਜਾਗਰਣ ਬਟਾਲਾ : ਸਥਾਨਕ ਐੱਸਐੱਲ ਬਾਵਾ ਡੀਏਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਅਗਵਾਈ ਹੇਠ ਅਤੇ ਅਧਿਆਪਕ ਸਾਹਿਤਕ ਮੰਚ, ਪੰਜਾਬ ਤੇ ਸਾਹਿਤਕ ਮੰਚ, ਛੇਹਰਟਾ ਦੇ ਸਹਿਯੋਗ ਨਾਲ ਕਾਲਜ ਵਿੱਚ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 2026’ ਮਨਾਇਆ ਗਿਆ, ਜਿਸ ’ਚ ਰਾਸ਼ਟਰੀ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਡਾ. ਰਵਿੰਦਰ (ਸ਼੍ਰੋਮਣੀ ਪੰਜਾਬੀ ਕਵੀ, ਪ੍ਰਸਿੱਧ ਲੇਖਕ ਤੇ ਬੱਚਿਆਂ ਦੇ ਮਾਹਿਰ) ਸ਼ਾਮਿਲ ਹੋਏ, ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਸਟੇਟ ਐਵਾਰਡੀ, ਪੀਸੀ ਪਿਆਸਾ (ਸਾਬਕਾ ਐਕਸਾਈਜ਼ ਕਮਿਸ਼ਨਰ, ਪੰਜਾਬ) ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਕਾਦੀਆਂ, ਡਾ. ਹਰਪ੍ਰੀਤ ਸਿੰਘ ਹੁੰਦਲ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅਮਰਜੀਤ ਸਿੰਘ ਭਾਟੀਆ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ (ਸਾ.) ਅੰਮ੍ਰਿਤਸਰ ਤੇ ਗੁਰਦਾਸਪੁਰ, ਵਿਦਵਾਨ ਆਲੋਚਕ ਤੇ ਭਾਸ਼ਾ-ਵਿਗਿਆਨੀ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਨੇ ਕੀਤੀ। ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗ਼ਾਜ਼ ਕਰਨ ਉਪਰੰਤ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਨਾਮੀ ਲੇਖਕਾਂ ਦੀਆਂ ਪੰਜ ਪੁਸਤਕਾਂ ਡਾ. ਰਵਿੰਦਰ ਦੀ ਪੁਸਤਕ ‘ਮਨ ਹੋਆ ਵਣਜਾਰਾ, ਮੈਨੇਜਰ ਅਤਰ ਸਿੰਘ ਦੀ ਪੁਸਤਕ ‘ਜ਼ਿਕਰ-ਏ-ਮੁਹੱਬਤ’, ਡਾ. ਸਰਵਨ ਸਿੰਘ ਦੀ ਪੁਸਤਕ ‘ਸ੍ਰੀ ਅੰਮ੍ਰਿਤਸਰ ਸ੍ਰੋਤ’ ਪੁਸਤਕ, ਗਗਨਦੀਪ ਸਿੰਘ ਦੀ ਪੁਸਤਕ ‘ਖ਼ੁਫ਼ੀਆ ਕੈਮਰੇ’ ਅਤੇ ਡਾ. ਗੁਰਚਰਨ ਗਾਂਧੀ ਦਾ ਸੰਪਾਦਿਤ ਇੱਕ ਮੈਗ਼ਜ਼ੀਨ ‘ਸੂਹੀ ਸਵੇਰ’ ਲੋਕ ਅਰਪਣ ਕੀਤਾ ਗਿਆ। ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਅਜੀਤ ਕਮਲ, ਸੁਲਤਾਨ ਭਾਰਤੀ, ਰਣਜੀਤ ਕੌਰ ਬਾਜਵਾ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਬਲਬੀਰ ਕੁਮਾਰ (ਬਾਬਾ ਬੀਰਾ), ਭੂਪਿੰਦਰ ਸਿੰਘ ਪੰਛੀ, ਵਿਜੇ ਅਗਨੀਹੋਤਰੀ, ਮੈਨੇਜਰ ਅਤਰ ਸਿੰਘ, ਡਾ. ਗੁਰਚਰਨ ਗਾਂਧੀ, ਗੁਰਸ਼ਰਨ ਸਿੰਘ ਸੋਹਲ, ਨਵੀਨ ਕੁਮਾਰ, ਜਗਨ ਨਾਥ, ਸਤਿੰਦਰ ਕੌਰ ਕਾਹਲੋਂ ਸਟੇਟ ਐਵਾਰਡੀ, ਰਾਜਵਿੰਦਰ ਕੌਰ ਸਟੇਟ ਅਵਾਰਡੀ, ਸਟੇਟ ਐਵਾਰਡੀ ਗੁਰਮੀਤ ਸਿੰਘ ਭੋਮਾ, ਮੀਡੀਆ ਇੰਚਾਰਜ ਗਗਨਦੀਪ ਸਿੰਘ ਤੇ ਮੁਕਤਾ ਸ਼ਰਮਾ ਆਦਿ ਨੇ ਆਪਣੀਆਂ ਕਵਿਤਾਵਾਂ ਰਾਹੀਂ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਅਮਰਜੀਤ ਸਿੰਘ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾ. ਨਵੀਨ ਚੰਦ ਤੇ ਪ੍ਰੋ. ਕੁਲਵਿੰਦਰ ਕੌਰ ਨੇ ਬਾਖੂਬੀ ਭੂਮਿਕਾ ਨਿਭਾਈ। ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨ ਅਤੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।