ਵਿਦਿਆ ਦਾ ਚਾਨਣ ਵਿਖੇਰ ਰਿਹਾ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ
ਸਰਹੱਦੀ ਇਲਾਕੇ ਵਿੱਚ ਵਿਦਿਆ ਦਾ ਚਾਨਣ ਵਿਖੇਰ ਰਿਹਾ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਰਣਸੀਕੇ ਤੱਲਾ
Publish Date: Sat, 28 Feb 2026 05:30 PM (IST)
Updated Date: Sun, 01 Mar 2026 04:05 AM (IST)

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ ਕਿਲਾ ਲਾਲ ਸਿੰਘ : ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੀਆਂ ਸੱਥਰਾਂ ’ਤੇ ਹਕੀਕਤ ਵਿਚ ਸਰਹਦੀ ਇਲਾਕੇ ਦੀ ਬੁੱਕਲ ’ਚ ਬਣਿਆ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਰਣਸੀਕੇ ਤੱਲਾ ਪੂਰਾ ਉਤਰਦਾ ਹੈ। ਪੇਂਡੂ ਇਲਾਕੇ ’ਚ ਕੌਮਾਂਤਰੀ ਪੱਧਰ ’ਤੇ ਮਿਆਰੀ ਸਿੱਖਿਆ ਉਹ ਵੀ ਅੱਜ ਦੇ ਯੁੱਗ ’ਚ ਵੱਡੇ ਪ੍ਰਾਈਵੇਟ ਸਕੂਲਾਂ ਦੇ ਮਹਿੰਗੇ ਖਰਚਿਆਂ ਤੋਂ ਦੂਰ ਵੱਡੀਆਂ ਰਿਆਇਤਾਂ ਨਾਲ ਪ੍ਰਦਾਨ ਕਰਦਾ ਹੋਇਆ ਬੱਚਿਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਆਲੀਸ਼ਾਨ ਇਮਾਰਤ ਤੇ ਉਸ ਉਪਰ ਬਿਹਤਰ ਸਿੱਖਿਆ ਸਹੂਲਤਾਂ ਨੂੰ ਦੇਖ ਮਲਟੀ ਸਿਟੀ ਦੇ ਵੱਡੇ ਸਕੂਲਾਂ ਦਾ ਭੁਲੇਖਾ ਪੈਂਦਾ ਹੈ। ਇਸ ਦੇ ਨਾਲ ਹੀ ਵੱਡੀ ਇਮਾਰਤ ’ਤੇ ਵੱਡੀਆਂ ਸਹੂਲਤਾਂ ਦੇਣ ਨਾਲ ਇਸ ਸਕੂਲ ’ਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਵੱਡਾ ਖਰਚਾ ਆਵੇਗਾ ਦਾ ਖਿਆਲ ਵੀ ਆਪੇ ਆ ਜਾਂਦਾ ਹੈ, ਪਰ ਇਸ ਸਕੂਲ ਦੀਆਂ ਰਿਆਇਤਾਂ ’ਤੇ ਵਿਸ਼ੇਸ਼ਤਾਵਾਂ ਦਾ ਪਿਟਾਰਾ ਇਨ੍ਹਾਂ ਸਾਰਿਆਂ ਭੁਲੇਖਿਆਂ ਨੂੰ ਦੂਰ ਕਰ ਦਿੰਦਾ ਹੈ। ਸਿੱਖਿਆ ਦੇ ਖੇਤਰ ’ਚ 30 ਸਾਲ ਦੇ ਤਜਰਬੇਕਾਰ ਸਕੂਲ ਦੀ ਸਰਪ੍ਰਸਤ ਹਰਵਿੰਦਰ ਕੌਰ ਕਾਹਲੋਂ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਅਗਵਾਈ ਹੇਠ ਇਸ ਵੱਡੇ ਸਕੂਲ ’ਚ ਦਾਖਲਾ ਫੀਸ ਜ਼ੀਰੋ ਹੈ। ਬੱਚਿਆਂ ਨੂੰ ਘਰੋਂ ਸਕੂਲ ਤੇ ਸਕੂਲੋਂ ਘਰ ਛੱਡਣ ਲਈ ਸ਼ਾਨਦਾਰ ਨਵੇਂ ਚਮਕਾਉਂਦੇ ਸਕੂਲੀ ਵਾਹਨਾਂ ਦਾ ਖਰਚਾ ਬਹੁਤ ਹੀ ਘੱਟ ਹੈ। ਹੁਣ ਜੇ ਸਿੱਖਿਆ ਸਹੂਲਤਾਂ ਦੀ ਗੱਲ ਕਰੀਏ ਤਾਂ ਬੱਚਿਆਂ ਦੀਆਂ ਸਕੂਲੀ ਕਿਤਾਬਾਂ ਉਪਰ ਵੱਡੀ ਰਿਆਇਤਾਂ ਉਨ੍ਹਾਂ ਮਾਪਿਆਂ ਦੇ ਸੁਪਨਿਆਂ ਨੂੰ ਸੱਚ ਕਰਦੀਆਂ ਹਨ, ਜਿਨ੍ਹਾਂ ਦੀ ਆਰਥਿਕ ਹਾਲਤ ਕਮਜ਼ੋਰ ਹੈ, ਪਰ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਸੁਪਨਾ ਹੈ। ਇਸ ਸਕੂਲ ’ਚ ਪ੍ਰੋਜੈਕਟ ਐੱਲ ਈਡੀ ਆਧੁਨਿਕ ਤਕਨੀਕ ਨਾਲ ਲੈਸ ਕਲਾਸ ਰੂਮ ਇਸ ਦੀ ਵਿਲੱਖਣਤਾ ਦਾ ਵੱਡਾ ਸਬੂਤ ਹੈ। ਇਥੇ ਹੀ ਬੱਸ ਨਹੀਂ ਸਕੂਲ ’ਚ ਪੜ੍ਹਦੇ ਵਿਦਿਆਰਥੀਆਂ ਲਈ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਵੱਖੋ ਵੱਖਰੀਆਂ ਲੈਬ ਇਸ ਸਕੂਲ ’ਚ ਕੌਮਾਂਤਰੀ ਪੱਧਰ ਦੀ ਸਿੱਖਿਆ ਵਿਵਸਥਾ ਨੂੰ ਦਰਸਾਉਂਦੀਆਂ ਹਨ। ਹਰ ਸਾਲ ਸਕੂਲ ’ਚ ਸਾਰੇ ਧਰਮਾਂ ਦੇ ਸਤਿਕਾਰ ਨੂੰ ਸਮਰਪਿਤ ਹੁੰਦਿਆਂ ਧਾਰਮਿਕ ਸਮਾਗਮਾਂ ਤੋ ਇਲਾਵਾ ਸੱਭਿਆਚਾਰ ਸਮਾਗਮ ਵੀ ਕਰਵਾਏ ਜਾਂਦੇ ਹਨ। ਸਕੂਲ ਸਰਪ੍ਰਸਤ ਹਰਵਿੰਦਰ ਕੌਰ ਕਾਹਲੋਂ ਦਾ ਮੰਨਣਾ ਹੈ ਕਿ ਜੀਵਨ ਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਬੱਚੇ ਦੇਸ਼ ਦਾ ਭਵਿੱਖ ਹਨ। ਰੁਪਇਆਂ ਦੀ ਕਮੀ ਕਾਰਨ ਕੋਈ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਾ ਰਹੇ। ਇਸ ਸੋਚ ਨੂੰ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਿਨਾਂ ਦਾਖਲਾ ਫੀਸ, ਘੱਟ ਖਰਚਾ ਸਕੂਲੀ ਵੈਨ ਕਿਤਾਬਾਂ ਦੀ ਰਿਆਇਤ ’ਤੇ ਕੌਮਾਂਤਰੀ ਸਿੱਖਿਆ ਸਹੂਲਤਾਂ ਨੂੰ ਪ੍ਰਦਾਨ ਕਰ ਰਿਹਾ ਹੈ, ਜਿਸ ਦਾ ਇਲਾਕੇ ਵੱਲੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।