ਸਤਿਸੰਗ ਘਰ ਜਾਂਗਲਾ ਵੱਲੋਂ ਨਾਨਕਸ਼ਾਹੀ ਨਵੇਂ ਸਾਲ ਮੌਕੇ ਲਾਇਆ ਲੰਗਰ
ਸਤਸੰਗ ਘਰ ਜਾਂਗਲਾ ਵੱਲੋਂ ਨਾਨਕਸ਼ਾਹੀ ਨਵੇਂ ਸਾਲ ਮੌਕੇ ਲੰਗਰ ਲਗਾਇਆ
Publish Date: Sat, 14 Mar 2026 06:50 PM (IST)
Updated Date: Sat, 14 Mar 2026 06:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਟਾਲਾ : ਸਤਿਸੰਗ ਘਰ ਜਾਂਗਲਾ ਵੱਲੋਂ ਨਾਨਕਸ਼ਾਹੀ ਨਵੇਂ ਵਰੇ ਦੀ ਆਮਦ ਅਤੇ ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ’ਤੇ ਬਟਾਲਾ ਵਿਖੇ ਲੰਗਰ ਦੀ ਸੇਵਾ ਕੀਤੀ ਗਈ। ਸਤਿਸੰਗ ਘਰ ਜਾਂਗਲਾ ਦੇ ਮੁੱਖ ਸੇਵਾਦਾਰ ਬਾਬਾ ਰਾਜਭੁਪਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਬਟਾਲਾ ਅਲੀਵਾਲ ਰੋਡ ਫਲਾਈ ਓਵਰ ਪੁੱਲ ਦੇ ਹੇਠਾਂ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਬਾਬਾ ਰਾਜੂ ਨੇ ਸਮੂਹ ਸੰਗਤ ਨੂੰ ਨਾਨਕਸ਼ਾਹੀ ਨਵੇਂ ਵਰੇ ਦੀ ਵਧਾਈ ਦਿੱਤੀ ਅਤੇ ਗੁਰੂ ਸਿਧਾਂਤਾਂ ਦੇ ਚੱਲਣ ਲਈ ਪ੍ਰੇਰਿਤ ਕੀਤਾ। ਸਾਰਾ ਦਿਨ ਆਏ ਗਏ ਰਾਹਗੀਰਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਅਨਿਕ ਪ੍ਰਕਾਰ ਦੇ ਲੰਗਰ ਛਕਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾਦਾਰਾਂ ’ਚ ਅਮਰਜੀਤ ਸਿੰਘ ਰਾਜੂ, ਮਾਸਟਰ ਜਰਨੈਲ ਸਿੰਘ ਬਟਾਲਾ, ਨੰਬਰਦਾਰ ਜਸਬੀਰ ਸਿੰਘ ਸੰਗਤਪੁਰਾ, ਹਰਜੀਤ ਸਿੰਘ ਬਾਜਵਾ, ਰਣਜੀਤ ਸਿੰਘ ਸਰਪੰਚ, ਹਰਪ੍ਰੀਤ ਸਿੰਘ ਗੁੱਜਰਪੁਰਾ, ਹਰਜੀਤ ਸਿੰਘ ਬਟਾਲਾ, ਡਾ. ਪ੍ਰਤਾਪ ਬਟਾਲਾ,ਰਣਜੀਤ ਸਿੰਘ ਬੁਲੋਵਾਲ, ਸਤਨਾਮ ਸਿੰਘ ਰਿਆਲੀ, ਜੋਗਿੰਦਰ ਸਿੰਘ ਥਾਣੇਦਾਰ, ਗੁਰਨਾਮ ਸਿੰਘ, ਸਿਮਰਪ੍ਰੀਤ ਸਿੰਘ ਬਾਜਵਾ, ਸੁਖਬੀਰ ਸਿੰਘ,ਸੁਨੀਲ ਕੁਮਾਰ, ਰਾਜਬੀਰ ਸਿੰਘ, ਪ੍ਰਿੰਸ, ਸਰਵਣ ਸਿੰਘ, ਮੇਜਰ ਸਿੰਘ, ਜਗੀਰ ਸਿੰਘ, ਅੰਮ੍ਰਿਤ ਸਿੰਘ, ਰਾਜਵੀਰ ਸਿੰਘ, ਹਰਜੋਤ ਸਿੰਘ, ਸਾਹਿਬਜੋਤ ਸਿੰਘ, ਸਹਿਜਬੀਰ ਸਿੰਘ, ਗੁਰਇਕਬਾਲ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਸੇਵਾ ਨਿਭਾਈ।