ਸਰਬੱਤ ਦਾ ਭਲਾ ਟਰੱਸਟ ਨੇ ਵਾਹਨਾਂ ’ਤੇ ਲਾਏ ਰਿਫਲੈਕਟਰ
ਸਰਬੱਤ ਦਾ ਭਲਾ ਟਰੱਸਟ ਨੇ ਵਾਹਨਾਂ ’ਤੇ ਲਗਾਏ ਰਿਫਲੈਕਟਰ
Publish Date: Sat, 03 Jan 2026 03:32 PM (IST)
Updated Date: Sun, 04 Jan 2026 04:02 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸ਼ੀਅਤ ਡਾ. ਐੱਸਪੀ ਸਿੰਘ ਉਬਰਾਏ ਦੀ ਯੋਗ ਰਹਿਨੁਮਾਈ ਹੇਠ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਟਰੱਸਟ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਅੰਦਰ ਵੱਖ-ਵੱਖ ਵਾਹਨਾਂ ਦੇ ਉੱਪਰ ਰਿਫਲੈਕਟਰ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸਐੱਸਪੀ ਡਾ. ਮਹਿਤਾਬ ਸਿੰਘ, ਐੱਸਪੀ ਇਨਵੈਸਟੀਗੇਸ਼ਨ ਸੰਦੀਪ ਵਢੇਰਾ, ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਗੁਰਾਇਆ, ਰੀਡਰ ਇੰਸਪੈਕਟਰ ਅਨਿਲ ਪਵਾਰ, ਟ੍ਰੈਫਿਕ ਪੁਲਿਸ ਦੇ ਮੁਨਸ਼ੀ ਰਾਜੀਵ ਕੁਮਾਰ, ਏਐੱਸਆਈ ਸੁਖਵਿੰਦਰ ਸਿੰਘ, ਟਰੱਸਟ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਸ਼ਮੀਤ ਸਿੰਘ, ਐਡਵੋਕੇਟ ਪੰਕਜ ਜੁਕਲਾ, ਮਲਕੀਤ ਸਿੰਘ, ਸ਼ਮਸ਼ੇਰ ਸਿੰਘ ਵੱਲੋਂ ਐੱਸਐੱਸਪੀ ਦਫਤਰ ਦੇ ਬਾਹਰ ਵੱਖ-ਵੱਖ ਵਾਹਨਾਂ ਦੇ ਉੱਪਰ ਰਿਫਲੈਕਟਰ ਲਗਾਏ ਗਏ।
ਇਸ ਮੌਕੇ ਐੱਸਪੀ ਇਨਵੈਸਟੀਗੇਸ਼ਨ ਸੰਦੀਪ ਵਢੇਰਾ ਅਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਗੁਰਾਇਆ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਧੁੰਦ ਦੇ ਮੌਸਮ ਵਿੱਚ ਕੀਮਤੀ ਜਿੰਦਗੀਆਂ ਬਚਾਉਣ ਦੇ ਮਕਸਦ ਨਾਲ ਵਾਹਨਾਂ ਦੇ ਉੱਪਰ ਰਿਫਲੈਕਟਰ ਲਗਾਏ ਜਾਂਦੇ ਹਨ, ਜੋ ਕਿ ਬਹੁਤ ਹੀ ਨੇਕ ਤੇ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੱਡੇ ਪੱਧਰ ’ਤੇ ਗੱਡੀਆਂ ਨੂੰ ਰਿਫਲੈਕਟਰ ਲਗਾਉਣ ਦਾ ਜਿਹੜਾ ਉਪਰਾਲਾ ਕੀਤਾ ਗਿਆ ਹੈ, ਉਸਨੂੰ ਟ੍ਰੈਫਿਕ ਪੁਲਿਸ ਪੂਰਾ ਸਾਥ ਦੇ ਕੇ ਕਾਮਯਾਬ ਬਣਾਵੇਗੀ ਤਾਂ ਜੋ ਧੁੰਦ ਦੇ ਕਾਰਨ ਵਾਪਰਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੂੰ ਹੋਰ ਰਿਫਲੈਕਟਰ ਲਗਾਉਣ ਦੀ ਜ਼ਰੂਰਤ ਪਵੇਗੀ, ਤਾਂ ਸਰਬੱਤ ਦਾ ਭਲਾ ਟਰੱਸਟ ਪੁਲਿਸ ਨੂੰ ਹੋਰ ਵੀ ਰਿਫਲੈਕਟਰ ਮੁਹੱਈਆ ਕਰਵਾਏਗਾ। ਇਸ ਮੌਕੇ ਹੋਰ ਵੀ ਆਗੂ ਤੇ ਮੈਂਬਰ ਹਾਜ਼ਰ ਸਨ।