ਸੰਤ ਨਿਰੰਕਾਰੀ ਮਿਸ਼ਨ ਸ਼ਾਖਾ ਘੁਮਾਣ ਵੱਲੋਂ ਖੂਨਦਾਨ ਕੈਂਪ ਲਗਾਇਆ
ਸੰਤ ਨਿਰੰਕਾਰੀ ਮਿਸ਼ਨ ਸ਼ਾਖਾ ਘੁਮਾਣ ਵੱਲੋਂ ਖੂਨਦਾਨ ਕੈਂਪ ਲਗਾਇਆ
Publish Date: Sun, 22 Mar 2026 05:58 PM (IST)
Updated Date: Sun, 22 Mar 2026 06:01 PM (IST)

ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ ਘੁਮਾਣ : ਸੰਤ ਨਿਰੰਕਾਰੀ ਮਿਸ਼ਨ ਨੇ ਆਪਣੇ ਸਤਿਸੰਗ ਭਵਨ ਘੁਮਾਣ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਮਿਸ਼ਨ ਦੇ ਸ਼ਰਧਾਲੂਆਂ, ਮੈਂਬਰਾਂ ਤੇ ਲੋਕਾਂ ਨੇ ਖੂਨਦਾਨ ਕਰਕੇ ਕੈਂਪ ’ਚ ਯੋਗਦਾਨ ਪਾਇਆ। ਸਾਰਿਆਂ ਨੇ ਉਤਸ਼ਾਹ ਤੇ ਸਮਰਪਣ ਨਾਲ ਸਵੈ-ਇੱਛਾ ਨਾਲ ਮਨੁੱਖਤਾ ਦੀ ਭਲਾਈ ਲਈ ਖ਼ੂਨਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਅਮਰਪਾਲ ਸਿੰਘ ਦੀ ਪਤਨੀ ਡਾ. ਸੁਮਿਤੀ ਨੇ ਕੀਤਾ। ਇਸ ਮੌਕੇ ਰਾਕੇਸ਼ ਸੇਠੀ, ਜ਼ੋਨਲ ਇੰਚਾਰਜ ਅੰਮ੍ਰਿਤਸਰ ਤੇ ਕੇਂਦਰ ਤੋਂ ਗਿਆਨ ਪ੍ਰਚਾਰਕ ਮਹਾਤਮਾ ਇੰਦਰਜੀਤ ਸ਼ਰਮਾ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸੱਚ ਦੇ ਗਿਆਨ ਰਾਹੀਂ ਸਮਾਜ ਨੂੰ ਅੰਧਵਿਸ਼ਵਾਸਾਂ ਤੇ ਬੁਰਾਈਆਂ ਤੋਂ ਮੁਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜ ਹਰਦੇਵ ਸਿੰਘ ਜੀ ਨੇ ਮਾਤਾ ਸਵਿੰਦਰ ਜੀ ਨਾਲ ਮਿਲ ਕੇ 1986 ਵਿਚ ਖੂਨਦਾਨ ਕੈਂਪ ਸ਼ੁਰੂ ਕੀਤਾ ਸੀ। ਅੱਜ ਤੱਕ, ਨਿਰੰਕਾਰੀ ਮਿਸ਼ਨ ਨੇ ਲਗਭਗ 9,000 ਕੈਂਪ ਲਗਾਏ ਹਨ ਤੇ ਲਗਭਗ 1,45,000 ਯੂਨਿਟ ਖੂਨਦਾਨ ਕੀਤਾ ਹੈ। ਇਸ ਖੂਨਦਾਨ ਕੈਂਪ ਵਿਚ ਬਟਾਲਾ ਸਿਵਲ ਹਸਪਤਾਲ, ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਤੇ ਸਿਵਲ ਹਸਪਤਾਲ ਬਲੱਡ ਬੈਂਕ, ਬਟਾਲਾ ਦੀ ਮਾਹਿਰ ਟੀਮ ਨੇ 142 ਯੂਨਿਟ ਖੂਨ ਇਕੱਠਾ ਕੀਤਾ। ਸ਼ਾਖਾ ਘੁਮਾਣ ਮੁਖੀ ਮਨੀਸ਼ਾ ਬਾਵਾ ਤੇ ਦਰਸ਼ਨ ਲਾਲ ਨੇ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਲਈ ਪੂਰੀ ਸੇਵਾ ਦਲ ਟੀਮ ਤੇ ਨਾਲ ਲੱਗਦੀਆਂ ਸ਼ਾਖਾਵਾਂ ਤੋਂ ਸਾਧ ਸੰਗਤ ਦੇ ਨਾਲ-ਨਾਲ ਅੰਮ੍ਰਿਤਸਰ ਤੇ ਬਟਾਲਾ ਦੀਆਂ ਟੀਮਾਂ ਦਾ ਧੰਨਵਾਦ ਕੀਤਾ।