ਸੈਣੀ (ਖੁੱਥੇ) ਬਰਾਦਰੀ ਨੇ ਲਗਾਈ ਸਲਾਨਾ ਮੇਲ
ਸੈਣੀ (ਖੁੱਥੇ) ਬਰਾਦਰੀ ਨੇ ਲਗਾਈ ਸਲਾਨਾ ਮੇਲ
Publish Date: Sun, 22 Mar 2026 05:38 PM (IST)
Updated Date: Sun, 22 Mar 2026 05:40 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ : ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਪੱਖੋ ਚੱਕ ਵਿਖੇ ਸੈਣੀ (ਖੁੱਥੇ) ਬਰਾਦਰੀ ਵੱਲੋਂ ਸਲਾਨਾ ਮੇਲ ਲਗਾਈ ਗਈ। ਇਸ ਮੌਕੇ ਸੈਣੀ (ਖੁੱਥੇ) ਬਿਰਾਦਰੀ ਵੱਲੋਂ ਆਪਣੇ ਜਠੇਰੇ ਬਾਬਾ ਬਿਰਿਆਨਾਥ ਜੀ ਦੇ ਅਸਥਾਨ ’ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਤੇ ਦੂਰੋਂ-ਦੂਰੋਂ ਆਈ ਸੈਣੀ ਖੁੱਥੇ ਬਿਰਾਦਰੀ ਵੱਲੋਂ ਬਾਬਾ ਬਿਰਿਆਨਾਥ ਜੀ ਪੂਜਾ ਅਰਚਨਾ ਕੀਤੀ ਗਈ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ’ਤੇ ਬਾਬਾ ਜੀ ਸ਼ੁਕਰਾਨਾ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਤੇ ਪਿੰਡ ਪੱਖੋ ਚੱਕ ਦੇ ਸਰਪੰਚ ਨਰੇਸ਼ ਕੁਮਾਰ ਸੈਣੀ ਨੇ ਦੱਸਿਆ ਕਿ ਹਰ ਸਾਲ ਅੱਜ ਦੇ ਦਿਨ ਸਾਡੀ ਬਿਰਾਦਰੀ ਦੇ ਲੋਕ ਦੂਰੋਂ-ਦੂਰੋਂ ਆ ਕੇ ਬਾਬਾ ਜੀ ਅੱਗੇ ਨਤਮਸਤਕ ਹੁੰਦੇ ਹਨ ਤੇ ਆਪਣੇ ਘਰ-ਪਰਿਵਾਰ ਦੀ ਸ਼ਾਂਤੀ ਲਈ ਸੁੱਖ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਆਈਆਂ ਹੋਈਆਂ ਸੰਗਤਾਂ ਲਈ ਬਰਾਦਰੀ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ। ਇਸ ਮੌਕੇ ਡਾ. ਅਸ਼ਵਨੀ ਕੁਮਾਰ, ਬਿੱਟੂ ਮਹਾਜਨ, ਸੁਰੇਸ਼ ਕੁਮਾਰ, ਰੋਮੀ ਸੈਣੀ, ਬਿਆਸ ਦੇਵ, ਰਮਨ ਕੁਮਾਰ, ਸ਼ਾਮ ਸੁੰਦਰ, ਹਰੀ ਕ੍ਰਿਸ਼ਨ, ਸਤੀਸ਼ ਕੁਮਾਰ, ਸਨੀ ਸੈਣੀ, ਆਸ਼ੂ ਸੈਣੀ, ਗਿੰਨੀ ਸੈਣੀ, ਸੁਰਿੰਦਰ ਸੈਣੀ, ਅਜੈਬ ਸਰੂਪ ਬਿੱਲਾ, ਰਾਜੂ, ਵਿਜੇ ਕੁਮਾਰ ਤੇ ਰਵੀ ਕੁਮਾਰ ਆਦਿ ਹਾਜ਼ਰ ਸਨ।