ਸੱਤਾਧਾਰੀ ਪਾਰਟੀ ਵੱਲੋਂ ਰੱਦ ਕਰਵਾਏ ਗਏ ਨਾਮਜ਼ਦਗੀ ਪੇਪਰ : ਜਿੰਮੀ ਕਾਹਲੋਂ
ਹਾਰ ਨੂੰ ਦੇਖਦੇ ਸੱਤਾਧਾਰੀ ਪਾਰਟੀ ਵੱਲੋਂ ਰੱਦ ਕਰਵਾਏ ਗਏ ਨਾਮਜ਼ਦਗੀ ਪੇਪਰ : ਜਿੰਮੀ ਕਾਹਲੋਂ
Publish Date: Sat, 10 Jan 2026 05:24 PM (IST)
Updated Date: Sun, 11 Jan 2026 04:04 AM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਕਲਾਨੌਰ: ਗ੍ਰਾਮ ਪੰਚਾਇਤ ਚੱਕਰੀ ਤੋਂ ਇਸਤਰੀ ਜਨਰਲ ਕੈਟਾਗਰੀ ਵਿੱਚ ਸਰਪੰਚ ਦੀ ਉਮੀਦਵਾਰ ਜਸਵਿੰਦਰ ਕੌਰ ਕਾਹਲੋਂ ਦੇ ਸੱਤਾਧਾਰੀ ਪਾਰਟੀ ਵੱਲੋਂ ਆਪਣੀ ਹਾਰ ਨੂੰ ਵੇਖਦਿਆਂ ਹੋਇਆਂ ਨਾਮਜ਼ਦਗੀ ਪੇਪਰ ਰੱਦ ਕਰਵਾਏ ਗਏ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਯੂਥ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ ਨੇ ਕੀਤਾ। ਉਹਨਾਂ ਕਿਹਾ ਕਿ ਉਸ ਦੀ ਮਾਂ ਜਸਵਿੰਦਰ ਕੌਰ ਕਾਹਲੋਂ ਦੇ ਨਾਮਜ਼ਦਗੀ ਪੱਤਰ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ਭਰੇ ਗਏ ਸਨ। ਇਸ ਮੌਕੇ ਨਾਮਜ਼ਦਗੀ ਪੱਤਰ ਰੱਦ ਹੋਣ ’ਤੇ ਜਸਵਿੰਦਰ ਕੌਰ ਕਾਹਲੋਂ ਵੱਲੋਂ ਵੀ ਰੋਸ ਜਾਹਿਰ ਕੀਤਾ ਗਿਆ ਅਤੇ ਕਿਹਾ ਕਿ ਗ੍ਰਾਮ ਪੰਚਾਇਤ ਚੱਕਰੀ ਦੇ ਵੋਟਰਾਂ ਨੂੰ 13 ਸਾਲਾਂ ਬਾਅਦ ਵੋਟਾਂ ਪਾਉਣ ਦਾ ਮੌਕਾ ਨਸੀਬ ਹੋ ਰਿਹਾ ਸੀ, ਪਰੰਤੂ ਨਾਮਜ਼ਦਗੀਆਂ ਰੱਦ ਕਰਨ ਤੇ ਵੋਟਰ ਮੁੜ ਵੋਟਾਂ ਪਾਉਣ ਦੇ ਹੱਕ ਤੋਂ ਵਾਂਝੇ ਹੋ ਗਏ ਹਨ।