ਵੁਡਸਟਾਕ ਸਕੂਲ ’ਚ ਮਨਾਇਆ ਗਣਤੰਤਰ ਦਿਵਸ
ਵੁਡਸਟਾਕ ਪਬਲਿਕ ਸਕੂਲ ਵਿਚ ਗਣਤੰਤਰ ਦਿਵਸ ਮਨਾਇਆ
Publish Date: Sat, 24 Jan 2026 04:00 PM (IST)
Updated Date: Sun, 25 Jan 2026 04:01 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿਝੱਰ, ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿਝੱਰ, ਪ੍ਰਿੰਸੀਪਲ ਡਾ. ਐਨਸੀ, ਵਿੱਦਿਅਕ ਡਾਇਰੈਕਟਰ ਵਸੂਧਾ ਸ਼ਰਮਾ ਦੀ ਯੋਗ ਰਹਿਨੁਮਈ ਹੇਠ ਗਣਤੰਤਰ ਦਿਵਸ ਬੜੀ ਖੁਸ਼ੀ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਖੁਸ਼ੀ ਦੇ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ 26 ਜਨਵਰੀ ਦੀ ਮਹਾਨਤਾ ਅਤੇ ਅਹਿਮੀਅਤ ਦਸਦੇ ਹੋਏ ਭਾਸ਼ਣ, ਗੀਤ, ਕਵਿਤਾ ਅਤੇ ਨਾਚ ਆਦਿ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਪੇਸ਼ ਵੰਨਗੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਭਾਰਤੀ ਸੰਵਿਧਾਨ ਹੱਕਾਂ ਅਤੇ ਫਰਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਡਾਕਟਰ ਐਨਸੀ ਵੱਲੋਂ ਸੰਵਿਧਾਨ ਦੀ ਪਾਲਣਾ, ਕਾਨੂੰਨ ਅਤੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਉਹਨਾਂ ਨੇ 26 ਜਨਵਰੀ ਦੇ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਵੱਲੋਂ ਦੇਸ਼ ਪਿਆਰ ਦੇ ਸਬੰਧ ’ਚ ਪੇਸ਼ ਕੀਤੀਆਂ ਗਈਆਂ ਵੰਨਗੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।