ਰਮਨ ਬਹਿਲ ਵੱਲੋਂ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਮਹਿਲਾ ਉੱਦਮੀਆਂ ਦਾ ਸਨਮਾਨ
ਰਮਨ ਬਹਿਲ ਵੱਲੋਂ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਮਹਿਲਾ ਉੱਦਮੀਆਂ ਦਾ ਸਨਮਾਨ
Publish Date: Thu, 12 Mar 2026 04:56 PM (IST)
Updated Date: Thu, 12 Mar 2026 05:00 PM (IST)

--ਉੱਦਮੀ ਔਰਤਾਂ ਨੂੰ ਪ੍ਰਸ਼ੰਸਾ ਪੱਤਰ ਤੇ ਟਰਾਫੀਆਂ ਭੇਂਟ ਕਰਕੇ ਸਨਮਾਨਿਤ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਲਾਂ ਕੇਂਦਰ ਗੁਰਦਾਸਪੁਰ ਵਿੱਚ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸੀਈਓ ਜ਼ੀਨਤ ਖਹਿਰਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਵਲੋਂ ਆਪਣੇ ਉੱਦਮ ਨਾਲ ਸਮਾਜ ਵਿੱਚ ਮਿਸਾਲ ਬਣੀਆਂ ਸੈਂਕੜੇ ਮਹਿਲਾ ਉਦਮੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਔਰਤਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਰਾਹੀਂ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਔਰਤਾਂ ਨੂੰ ਖੇਤੀਬਾੜੀ, ਘਰੇਲੂ ਉਦਯੋਗਾਂ ਅਤੇ ਸੇਵਾ ਖੇਤਰ ਨਾਲ ਜੋੜ ਕੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਉਣ, ਜਿਸ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਅਤੇ ਜਤਿੰਦਰ ਕੌਰ, ਨੀਲਮ ਘੁਮਾਣ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸ਼੍ਰੀ ਹਰਗੋਬਿੰਦਪੁਰ, ਰਾਣੀ ਹਲਕਾ ਕੋਆਰਡੀਨੇਟਰ ਗੁਰਦਾਸਪੁਰ, ਰੁਪਲ ਖੋਸਲਾ ਇਨਰਵੀਲ੍ਹ ਕਲੱਬ ਇੰਚਾਰਜ ਗੁਰਦਾਸਪੁਰ, ਰਾਜਬੀਰ ਕੌਰ ਡੇਰਾ ਬਾਬਾ ਨਾਨਕ, ਦਵਿੰਦਰ ਕੌਰ ਫਤਿਹਗੜ੍ਹ ਚੂੜੀਆ, ਸਾਹਿਬ ਕੌਰ ਮਹਿਲਾ ਵਿੰਗ ਇੰਚਾਰਜ ਗੁਰਦਾਸਪੁਰ, ਮੀਨੂ ਬਾਲਾ, ਸ਼ੋਸ਼ਲ ਵਰਕਰ ਪਨਿਆੜ, ਰਣਜੀਤ ਕੌਰ, ਮਧੂ ਥਾਪਾ ਦੀਨਾਨਗਰ, ਅੰਜਲੀ ਦੀਨਾਨਗਰ, ਡੀਪੀਐੱਮ ਅਮਰਪਾਲ ਸਿੰਘ, ਡੀਐੱਫਐੱਮ ਵਰਿੰਦਰ ਸਿੰਘ ਰੰਧਾਵਾ, ਰਾਕੇਸ਼ ਸ਼ਰਮਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਹੈਪੀ ਲੌਂਗੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸਾਬੀ ਉਦਯੋਗਪਤੀ, ਕੁਲਦੀਪ ਸਿੰਘ, ਗੋਰਵ ਕੁਮਾਰ, ਬੀਪੀਐੱਮ ਸਤਿੰਦਰ ਕੌਰ, ਬੀਪੀਐੱਮ ਆਲਮਜੋਤ ਸਿੰਘ, ਬੀਪੀਐੱਮ ਰੁਪਿੰਦਰ ਕੌਰ, ਅਮਰਜੋਤ ਕੌਰ, ਯੋਗਿਤਾ, ਜੋਤੀ ਕੁਮਾਰੀ, ਸ਼ੀਤਲ ਸ਼ਰਮਾ, ਸੀਸੀ ਨਵਤੇਜ ਸਿੰਘ, ਸੀਸੀ ਹਰਪ੍ਰੀਤ ਸਿੰਘ ਬਾਜਵਾ, ਸੀਸੀ ਨਵਜੋਤ ਸਿੰਘ, ਸੀਸੀ ਭੁਪਿੰਦਰ ਸਿੰਘ, ਸੀਸੀ ਗੀਤਾ ਜੋਤੀ, ਸੀਸੀ ਹਰਪ੍ਰੀਤ ਕੌਰ, ਸੀਸੀ ਸਵਰਨ ਦਾਸ, ਸੀਸੀ ਵਿਨਤਾ ਸ਼ਰਮਾ, ਸੀਸੀ ਸੁਨੀਲ ਕੁਮਾਰ, ਸੀਸੀ ਪੂਨਮ, ਸੀਸੀ ਮਨਜੀਤ ਕੌਰ, ਸੀਸੀ ਰਾਜੇਸ਼ ਕੁਮਾਰ, ਐੱਸਡੀਓ ਕੰਵਰਜੀਤ ਰੱਤੜਾ ਅਤੇ ਦਮਨਦੀਪ ਸਿੰਘ ਹੈਰੀਟੇਜ ਸੁਸਾਇਟੀ ਆਦਿ ਹਾਜ਼ਰ ਸਨ।