ਪੰਜਾਬ ਬਚਾਓ ਰੈਲੀ ਨੂੰ ਲੈ ਕੇ ਰਾਜਨਬੀਰ ਘੁਮਾਣ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼
ਪੰਜਾਬ ਬਚਾਓ ਰੈਲੀ ਨੂੰ ਲੈ ਕੇ ਰਾਜਨਬੀਰ ਘੁਮਾਣ ਵਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼
Publish Date: Thu, 26 Feb 2026 04:11 PM (IST)
Updated Date: Thu, 26 Feb 2026 04:13 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ‘ਪੰਜਾਬ ਬਚਾਓ’ ਰੈਲੀਆਂ ਦੀ ਲੜੀ ਤਹਿਤ ਸ਼੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਵਿਚ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ 27 ਮਾਰਚ ਨੂੰ ਕੀਤੀ ਜਾ ਰੈਲੀ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਜਿਥੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਰਾਜਨਬੀਰ ਘੁਮਾਣ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਫੁਲਕੇ, ਫੁਲਕੇ ਖੁਰਦ, ਬਾਜੀਗਰ ਬਸਤੀ ਜੈਤੋਸਰਜਾ, ਬਾਸਰਪੁਰਾ ਤੇ ਚੂਹੇਵਾਲ ਆਦਿ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਤੇ ਆਗੂਆਂ ਨੇ ਸ਼ਾਮਲ ਹੋ ਕੇ ਭਰਵਾਂ ਹੁੰਗਾਰਾ ਦਿੱਤਾ। ਘੁਮਾਣ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨਕਾਲ ਵਿਚ ਜਿਥੇ ਹਰ ਵਰਗ ਦੁਖੀ ਹੈ, ਉਥੇ ਨਾਲ ਹੀ ਇਸ ਵੇਲੇ ਸੂਬੇ ਭਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਇਸ ਕਦਰ ਵਿਗੜੀ ਪਈ ਹੈ ਕਿ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਘਰਾਂ ਤੋਂ ਬਾਹਰ ਨਿਕਲਣ ਲੱਗਿਆਂ ਡਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਲੀਕੇ ਗਏ ਪ੍ਰੋਗਰਾਮ ‘ਪੰਜਾਬ ਬਚਾਓ’ ਤਹਿਤ ਜੋ ਰੈਲੀਆਂ ਸੂਬੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਉਮੜ ਰਹੇ ਲੋਕਾਂ ਦੇ ਜਨਸੈਲਾਬ ਨੇ ਸਿੱਧ ਕਰ ਦਿੱਤਾ ਹੈ ਕਿ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਓਨਾ ਹੀ ਪਿਆਰ ਕਰਦੇ ਹਨ, ਜਿੰਨਾ ਉਹ ਪਹਿਲਾਂ ਕਰਦੇ ਹਨ। ਇਸ ਮੌਕੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਬਲਜਿੰਦਰ ਸਿੰਘ ਚਾਹਲ ਸਰਕਲ ਪ੍ਰਧਾਨ ਅੱਚਲ ਸਾਹਿਬ, ਬੱਬਲੂ, ਰੰਗੀਲਪੁਰ, ਗੋਪੀ ਯੂਥ ਆਗੂ, ਗੁਰਪ੍ਰੀਤ ਸਿੰਘ ਪੱਡਾ, ਗਗਨ ਚੂਹੇਵਾਲ, ਦੇਬਾ ਬਾਸਰਪੁਰਾ, ਸਰਪੰਚ ਰਜਵੰਤ ਸਿੰਘ ਬਾਸਰਪੁਰ, ਰਜਿੰਦਰ ਸਿੰਘ ਫੁਲਕੇ, ਡਾ. ਹਰਜਿੰਦਰ ਸਿੰਘ ਫੁਲਕੇ ਆਦਿ ਸਮੇਤ ਪਾਰਟੀ ਵਰਕਰ ਮੌਜੂਦ ਸਨ।