ਸੁੱਖ ਭੰਡਾਰ ਚਰਚ ’ਚ ਖਜ਼ੂਰੀ ਐਤਵਾਰ ਮਨਾਉਣ ਦੀਆਂ ਤਿਆਰੀਆਂ ਮੁਕੰਮਲ
ਸੁੱਖ ਭੰਡਾਰ ਚਰਚ ’ਚ ਖਜੂਰੀ ਐਤਵਾਰ ਮਨਾਉਣ ਦੀਆਂ ਤਿਆਰੀਆਂ ਮੁਕੰਮਲ: ਓਸਮ ਤੇਜਾ
Publish Date: Sat, 28 Mar 2026 04:15 PM (IST)
Updated Date: Sun, 29 Mar 2026 04:03 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪਿੰਡ ਵਡਾਲਾ ਬਾਂਗਰ ਵਿਖੇ ਐਤਵਾਰ ਨੂੰ ਸੁੱਖ ਭੰਡਾਰ ਚਰਚ ਵਿਖੇ ਮਨਾਏ ਜਾਣ ਵਾਲੇ ਖਜ਼ੂਰੀ ਐਤਵਾਰ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਮਸੀਹ ਸੰਗਤਾਂ ਵੱਲੋਂ ਸੁੱਖ ਭੰਡਾਰ ਚਰਚ ਨੂੰ ਖਜ਼ੂਰਾਂ ਦੇ ਪੱਤਿਆਂ ਨਾਲ ਸ਼ਿੰਗਾਰਿਆ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤੇਜਾ ਟਾਈਗਰ ਫੋਰਸ ਦੇ ਚੀਫ ਓਸਮ ਮਸੀਹ ਤੇਜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੱਡ ਫਰਾਈਡੇ ਦੇ ਸਬੰਧ ਵਿੱਚ ਬਿਸ਼ਪ ਰਿਆਜ਼ ਮਸੀਹ ਤੇਜਾ ਅਤੇ ਮਸੀਹ ਭਾਈਚਾਰੇ ਵੱਲੋਂ 16 ਫਰਵਰੀ ਤੋਂ ਰੋਜ਼ੇ ਰੱਖਣੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁੱਖ ਭੰਡਾਰ ਚਰਚ ਵਿੱਚ ਵੀ ਹਰ ਸਾਲ ਵਾਂਗ ਇਸ ਵਾਰ ਵੀ ਗੁੱਡ ਫਰਾਈਡੇ 3 ਅਪ੍ਰੈਲ ਤੱਕ ਮਸੀਹ ਕਲੀਸੀਆ ਵੱਲੋਂ ਰੋਜ਼ੇ ਰੱਖੇ ਜਾ ਰਹੇ ਹਨ, ਜਦਕਿ ਐਤਵਾਰ ਨੂੰ ਖਜ਼ੂਰੀ ਐਤਵਾਰ ਮਸੀਹ ਕਲੀਸੀਆ ਵੱਲੋਂ ਧੂਮ-ਧਾਮ ਨਾਲ ਮਨਾਇਆ ਜਾਵੇਗਾ ਅਤੇ ਚਰਚ ਨੂੰ ਖਜ਼ੂਰਾਂ ਦੇ ਪੱਤਿਆਂ ਨਾਲ ਸ਼ਿੰਗਾਰਿਆ ਗਿਆ ਹੈ। ਉਨ੍ਹਾਂ ਚਰਚ ਨੂੰ ਖਜ਼ੂਰਾਂ ਦੀਆਂ ਟਹਿਣੀਆਂ ਨਾਲ ਸਜਾਉਣ ਬਾਰੇ ਦੱਸਦਿਆਂ ਕਿਹਾ ਕਿ ਇਸ ਦਿਨ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨਾਲ ਯਰੂਸ਼ਲਮ ਨੂੰ ਗੱਧੀ ਦੇ ਬੱਚੇ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਲੋਕਾਂ ਦਾ ਵੱਡਾ ਇਕੱਠ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਨਿਕਲਿਆ। ਇਨ੍ਹਾਂ ਲੋਕਾਂ ਨੇ ਆਪਣੇ ਹੱਥਾਂ ਵਿੱਚ ਖਜ਼ੂਰਾਂ ਅਤੇ ਫਲਦਾਰ ਰੁੱਖਾਂ ਦੀਆਂ ਟਹਿਣੀਆਂ ਲੈ ਕੇ ਪ੍ਰਭੂ ਯਿਸੂ ਮਸੀਹ ਦਾ ਸਵਾਗਤ ਕੀਤਾ। ਉਸ ਦਿਨ ਦੀ ਯਾਦ ਵਿੱਚ ਅੱਜ ਵੀ ਮਸੀਹ ਭਾਈਚਾਰਾ ਚਰਚਾਂ ਨੂੰ ਖਜ਼ੂਰਾਂ ਦੀਆਂ ਟਹਿਣੀਆਂ ਅਤੇ ਫੁੱਲਾਂ ਨਾਲ ਸ਼ਿੰਗਾਰ ਕੇ ਹਰ ਸਾਲ ਖਜੂਰੀ ਐਤਵਾਰ ਮਨਾਉਂਦਾ ਹੈ। ਇਸ ਮੌਕੇ ਪਾਸਟਰ ਅਲੀਸ਼ਾ ਮਸੀਹ, ਸਟੀਫਨ ਮਸੀਹ ਬੱਬੂ, ਓਸਮ ਤੇਜਾ, ਗੁਲਜ਼ਾਰ ਮਸੀਹ, ਲਾਡੀ ਕਲੇਰ, ਸੋਨੀ ਮਸੀਹ, ਸੂਰਜ ਮਸੀਹ, ਪਾਸਟਰ ਗੁਰਮੇਜ ਤੇਜਾ, ਪਾਸਟਰ ਰਿਤਿਕਾ, ਨਿਰਮਲ, ਛਿੰਦਾ ਮਸੀਹ ਮੀਰਾਂ ਰਣਸੀਕੇ, ਪ੍ਰੇਮ ਮਸੀਹ ਧਰਮਕੋਟ, ਗੋਲਡੀ, ਦੇਸਾਂ ਮਸੀਹ, ਮਨਦੀਪ ਭੰਗਵਾ, ਰੌਣਕੀ ਮਸੀਹ, ਸੁਖਵਿੰਦਰ ਮਸੀਹ, ਕਸ਼ਮੀਰ ਮਸੀਹ, ਸੁਭਾਸ਼ ਧਿਆਨਪੁਰ, ਰਾਬਟ ਮਸੀਹ, ਪਰਮਜੀਤ ਪੰਨਵਾਂ, ਵਰਦਾਨ ਮਸੀਹ, ਰੀਟਾ, ਸੁੱਖਾ ਮਸੀਹ ਆਦਿ ਹਾਜ਼ਰ ਸਨ।