ਹਰਚੋਵਾਲ ਤੋਂ ਸਮਾਪਤ ਹੋਈਆਂ ਪ੍ਰਭਾਤ ਫੇਰੀਆਂ
ਸ਼ਹੀਦ 40 ਮੁਕਤਿਆਂ ਦੀ ਯਾਦ ਵਿੱਚ ਹਰਚੋਵਾਲ ਤੋਂ ਪ੍ਰਭਾਤ ਫੇਰੀਆਂ ਸਮਾਪਤ ਹੋਈਆਂ
Publish Date: Sun, 11 Jan 2026 03:27 PM (IST)
Updated Date: Mon, 12 Jan 2026 04:00 AM (IST)
-40 ਮੁਕਤਿਆਂ ਦੇ ਇਤਿਹਾਸ ਸਬੰਧੀ ਸੰਖੇਪ ਜਾਣਕਾਰੀ ਦਿੱਤੀ
-ਗੁਰਬਾਜ ਸਿੰਘ ਬਾਜੀ ਨੂੰ ਸਿਰੋਪਾਓ ਭੇਟ ਕਰ ਕੇ ਕੀਤਾ ਸਨਮਾਨਿਤ
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ : ਕਸਬਾ ਹਰਚੋਵਾਲ ਦੇ ਵੱਡਾ ਗੁਰਦੁਆਰਾ ਸਾਹਿਬ ਤੋਂ ਹਰ ਸਾਲ ਦੀ ਤਰਾਂ ਸ਼ਹੀਦ 40 ਮੁਕਤਿਆਂ ਯਾਦ ਵਿੱਚ ਪ੍ਰਭਾਤ ਫੇਰੀਆਂ ਅੱਜ ਦਸਵੇਂ ਦਿਨ ਸਮਾਪਤ ਹੋ ਗਈਆ। ਸਵੇਰੇ ਗੁਰਦੁਆਰਾ ਛੱਤੀ ਡਿਹਾਓਰੀ ਪ੍ਰਭਾਤ ਫੇਰੀ ਦੇ ਪਹੁੰਚਣ ’ਤੇ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਗਗਨਦੀਪ ਸਿੰਘ ਰਿਆੜ, ਅਮਰੀਕ ਸਿੰਘ ਮੀਕਾ, ਅਮਨਦੀਪ ਸਿੰਘ ਰਿਆੜ, ਬਲਵਿੰਦਰ ਸਿੰਘ ਬਿੰਦਰ, ਰਾਜਵਿੰਦਰ ਸਿੰਘ ਰਾਜੂ, ਨਵਦੀਪ ਸਿੰਘ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ 40 ਮੁਕਤਿਆਂ ਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਰਿਆੜ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਗੁਰਬਾਜ ਸਿੰਘ ਬਾਜੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਭਾਤ ਫੇਰੀ ਦੇ ਮੁੱਖ ਪ੍ਰਬੰਧਕ ਬਾਊ ਸਿੰਘ, ਸੂਬੇਦਾਰ ਹਰਭਜਨ ਸਿੰਘ, ਦਲੇਰ ਸਿੰਘ, ਗੁਰਮੁੱਖ ਸਿੰਘ ਕਾਲਾ, ਬਚਨ ਸਿੰਘ, ਕਰਮ ਸਿੰਘ, ਸੁੱਚਾ ਸਿੰਘ ਆਦਿ ਸੇਵਾਦਾਰ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ’ਤੇ ਰੋਜ਼ਾਨਾ ਸੰਗਤਾਂ ਲਈ ਲੰਗਰ ਅਤੁੱਟ ਵਰਤਿਆ ਗਿਆ।