ਮੁੱਖ ਦਫ਼ਤਰ ਪਟਿਆਲਾ ਰੈਲੀ ’ਚ ਪੁੱਜਣ ਦਾ ਐਲਾਨ
ਪਾਵਰਕਾਮ ਦੇ ਪੈਨਸ਼ਨਰਜ਼ 21 ਜਨਵਰੀ ਨੂੰ ਮੁੱਖ ਦਫ਼ਤਰ ਪਟਿਆਲਾ ਰੈਲੀ ਵਿੱਚ ਪਹੁੰਚਣਗੇ
Publish Date: Sat, 03 Jan 2026 03:52 PM (IST)
Updated Date: Sun, 04 Jan 2026 04:03 AM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ : ਪਾਵਰਕਾਮ ਤੇ ਟਰਾਸਕੋ ਪੈਨਸ਼ਨ ਯੂਨੀਅਨ ਏਟਕ ਦੀ ਮੀਟਿੰਗ ਸਾਥੀ ਪ੍ਰੇਮ ਭਗਤ ਦੀ ਅਗਵਾਈ ਹੇਠ ਸ੍ਰੀ ਹਰਗੋਬਿੰਦਪੁਰ ਸਾਹਿਬ ਮੰਗਤ ਰਾਮ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਤੇ ਪੈਨਸ਼ਨਰ ਨਾਲ ਮਤਰੇਈ ਮਾਂ ਵਾਲਾ ਰੁਖ ਅਖਤਿਆਰ ਕੀਤਾ ਹੋਇਆ ਹੈ।ਮੁਲਾਜ਼ਮ ਪੈਨਸ਼ਨਰ ਦੇ ਸਾਂਝੇ ਧੜੇ ਵਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ 1 ਜਨਵਰੀ ਤੋਂ 9 ਜਨਵਰੀ ਤੱਕ ਭੁੱਖ ਹੜਤਾਲ ਕੀਤੀ ਜਾ ਰਹੀ ਹੈ। 21 ਜਨਵਰੀ ਨੂੰ ਮੁੱਖ ਦਫ਼ਤਰ ਵਿਖੇ ਹੋ ਰਹੀ ਜਬਰਦਸਤ ਰੈਲੀ ਵਿੱਚ ਗੁਰਦਾਸਪੁਰ ਤੋਂ ਪੈਨਸ਼ਨਰਜ ਵਹੀਰਾ ਘਤ ਕੇ ਰੈਲੀ ਵਿੱਚ ਸ਼ਾਮਲ ਹੋਣਗੇ। ਸੈਣੀ ਨੇ ਦੱਸਿਆ ਕਿ ਇਹ ਪਹਿਲੀ ਸਰਕਾਰ ਹੈ, ਜਿਸਨੇ ਮੁਲਾਜ਼ਮ ਪੈਨਸ਼ਨਰ ਨੂੰ ਪਿਛਲੇ ਸਾਲ ਡੀਏ ਦੀ ਇਕ ਵੀ ਕਿਸ਼ਤ ਨਹੀ ਦਿੱਤੀ। ਪੈਨਸ਼ਨਰਜ਼ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ ਨਹੀ ਲਾਗੂ ਹੋਣ ਦਿੱਤਾ ਜਾਵੇਗਾ, ਇਸਦੇ ਲਾਗੂ ਹੋਣ ਨਾਲ ਆਮ ਨਾਗਰਿਕ ਬਿਜਲੀ ਤੋਂ ਵਾਂਝਾ ਹੋ ਜਾਵੇਗਾ। ਮੀਟਿੰਗ ਵਿੱਚ ਸਾਲ 2026 ਦਾ ਕਲੰਡਰ ਵੀ ਜਾਰੀ ਕੀਤਾ। ਇਸ ਮੌਕੇ ਮੰਗਤ ਰਾਮ, ਤਰਸੇਮ ਲਾਲ, ਛਿੰਦਰਪਾਲ, ਮਲਕੀਤ ਸਿੰਘ ਸੈਣੀ, ਸੁਰਿੰਦਰ ਕੁਮਾਰ, ਪ੍ਰਵੀਨ ਕੁਮਾਰ, ਅਮਰਜੀਤ ਸਿੰਘ ਫੋਰਮੈਨ, ਮਦਨ ਲਾਲ ਆਦਿ ਸਾਥੀ ਹਾਜ਼ਰ ਸਨ।