ਕਾਦੀਆਂ ’ਚ ਅੱਜ ਬਿਜਲੀ ਬੰਦ ਰਹੇਗੀ
ਕਾਦੀਆਂ ’ਚ ਅੱਜ ਬਿਜਲੀ ਬੰਦ ਰਹੇਗੀ
Publish Date: Sun, 22 Mar 2026 05:50 PM (IST)
Updated Date: Sun, 22 Mar 2026 05:52 PM (IST)
ਤਾਰਿਕ ਅਹਿਮਦ, ਪੰਜਾਬੀ ਜਾਗਰਣ ਕਾਦੀਆਂ : ਅੱਜ ਸੋਮਵਾਰ ਨੂੰ 66 ਕੇਵੀ ਕਾਦੀਆਂ ਸ/ਸ ਤੋਂ ਚਲਦੀ ਸਾਰੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਡੀਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਕਾਦੀਆਂ ਅਧੀਨ ਪੈਂਦੇ ਪਾਵਰ ਟਰਾਂਸਫਾਰਮਰ ਨੰਬਰ 1 ਤੇ ਪਾਵਰ ਟਰਾਂਸਫਾਰਮਰ ਨੰਬਰ 2 ਦੀ ਜ਼ਰੂਰੀ ਮੁਰੰਮਤ ਤੇ ਮੇਨਟੀਨੈਂਸ ਕਾਰਨ ਕਾਦੀਆਂ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰਾਂ ਦੀ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜੇਕਰ ਮੌਸਮ ਖਰਾਬ ਹੋ ਜਾਂਦਾ ਤਾਂ ਸ਼ਟਡਾਊਨ ਕੈਂਸਲ ਵੀ ਹੋ ਸਕਦੀ ਹੈ।