ਪੁਲਿਸ ਵਲੋਂ ਭਾਰੀ ਮਾਤਰਾ ’ਚ ਹੈਰੋਇਨ ਸਮੇਤ 7 ਕਾਬੂ
ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਭਾਰੀ ਮਾਤਰਾ ’ਚ ਹੈਰੋਇਨ ਸਮੇਤ 7 ਕਾਬੂ
Publish Date: Sun, 11 Jan 2026 04:51 PM (IST)
Updated Date: Mon, 12 Jan 2026 04:06 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਿਸ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਘਣੀਏ ਕੇ ਬਾਂਗਰ ਦੇ ਏਐੱਸਆਈ ਕੁਲਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲਿਸ ਨਹਿਰ ਕੋਟਲੀ ਢਾਡੀਆਂ ਤੋਂ ਮਲਕੀਤ ਸਿੰਘ ਵਾਸੀ ਖਹਿਰਾ ਕਲਾਂ ਨੂੰ 6 ਗ੍ਰਾਮ, ਥਾਣਾ ਕਿਲਾ ਲਾਲ ਸਿੰਘ ਦੇ ਏਐੱਸਆਈ ਪਤਰਸ ਮਸੀਹ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਸੂਆ ਪਿੰਡ ਭਾਗੋਵਾਲ ਤੋਂ ਜਤਿੰਦਰ ਸਿੰਘ ਵਾਸੀ ਮੱਲਿਆਂਵਾਲ ਨੂੰ 3 ਗ੍ਰਾਮ, ਥਾਣਾ ਫਤਹਿਗੜ੍ਹ ਚੂੜੀਆਂ ਦੇ ਐੱਸਆਈ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨਜ਼ਦੀਕ ਰੈੱਸਟ ਹਾਊਸ ਪਿੰਡ ਦਾਦੂਜੋਧ ਤੋਂ ਅਰਜਨ ਵਾਸੀ ਵਾਰਡ ਨੰਬਰ 6 ਫਤਹਿਗੜ੍ਹ ਚੂੜੀਆਂ ਨੂੰ 3 ਗ੍ਰਾਮ, ਥਾਣਾ ਡੇਰਾ ਬਾਬਾ ਨਾਨਕ ਦੇ ਐੱਸਆਈ ਇਕਬਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਡਰੇਨ ਹੈੱਡ ਪੁਲ ਸ਼ਾਹਪੁਰ ਜਾਜਨ ਤੋਂ ਰਵਿੰਦਰ ਸਿੰਘ ਉਰਫ ਟਿੰਕੂ ਵਾਸੀ ਸ਼ਾਹਪੁਰ ਜਾਜਨ ਨੂੰ 15 ਗ੍ਰਾਮ, ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਏਐੱਸਆਈ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਭਗਠਾਣਾਂ ਤੁੱਲੀਆਂ ਦੇ ਨਹਿਰੀ ਪੁਲ ਤੋਂ ਲੱਭਾ ਮਸੀਹ ਵਾਸੀ ਪਿੰਡ ਲੋਪਾ ਤੇ ਮੰਗਲ ਸਿੰਘ ਵਾਸੀ ਪਿੰਡ ਖੱਦਰ ਥਾਣਾ ਕਲਾਨੌਰ ਨੂੰ ਕੁਲ 9 ਗ੍ਰਾਮ ਅਤੇ ਥਾਣਾ ਸਿਵਲ ਲਾਈਨ ਦੇ ਐੈੱਸਆਈ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਹੰਸਲੀ ਨਾਲਾ ਕਾਹਨੂੰਵਾਨ ਰੋਡ ਤੋਂ ਅੰਮ੍ਰਿਤਪਾਲ ਸਿੰਘ ਉਰਫ ਅਮਿਤ ਵਾਸੀ ਪਿੰਡ ਗੋਖੂਵਾਲ ਨੂੰ 7 ਗ੍ਰਾਮ 41 ਮਿਲੀਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਕਤ ਸਾਰਿਆਂ ਖਿਲਾਫ ਉਪਰਕੋਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।