ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਸੂਬੇ ਦੇ ਲੋਕ ਦੁਖੀ : ਰੰਧਾਵਾ
ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਸੂਬੇ ਦੇ ਲੋਕ ਦੁੱਖੀ : ਸੁਖਜਿੰਦਰ ਰੰਧਾਵਾ
Publish Date: Sun, 22 Mar 2026 06:35 PM (IST)
Updated Date: Sun, 22 Mar 2026 06:37 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਐਤਵਾਰ ਨੂੰ ਕੌਂਸਲਰ ਕਸਤੂਰੀ ਲਾਲ ਦੇ ਨਿਵਾਸ ਸਥਾਨ ’ਤੇ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੇ ਲੋਕ ਇਸ ਸਰਕਾਰ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਇਕ ਵੀ ਫੈਸਲਾ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ਆਪ ਮੰਤਰੀਆਂ ਤੇ ਵਿਧਾਇਕਾਂ ਦੀਆਂ ਵਧੀਕੀਆਂ ਕਾਰਨ ਕਲਾਸ ਵਨ ਅਫਸਰ ਆਤਮ ਹੱਤਿਆ ਕਰ ਰਹੇ ਹਨ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਸਰਕਾਰ ਦਾ ਪਹਿਲਾ ਫਰਜ਼ ਹੁੰਦਾ ਹੈ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਪਰ ’ਆਪ’ ਸਰਕਾਰ ਇਸ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਪੂਰੀ ਤਾਕਤ ਨਾਲ ਲੜੇਗੀ ਤੇ ਇਨ੍ਹਾਂ ਚੋਣਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਕੇ ਵਿਰੋਧੀ ਪਾਰਟੀਆਂ ਨੂੰ ਢੁੱਕਵਾਂ ਜਵਾਬ ਦੇਵੇਗੀ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕੌਂਸਲਰ ਰਾਣੂ ਸੇਖੜੀ, ਕੌਂਸਲਰ ਅਨਿਲ ਕੁਮਾਰ ਬੱਬੀ ਸੇਖੜੀ, ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਜਗੀਰ ਖੋਖਰ, ਕੌਂਸਲਰ ਸਰਬਜੀਤ ਸਿੰਘ ਬਾਜਵਾ, ਕੌਂਸਲਰ ਜਰਮਨਜੀਤ ਸਿੰਘ ਬਾਜਵਾ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਕਸਤੂਰੀ ਲਾਲ ਕਾਲਾ, ਕੌਂਸਲਰ ਬਾਵਾ ਸਿੰਘ, ਕੌਂਸਲਰ ਸੁਧੀਰ ਚੰਦਾ, ਕੌਸਲਰ ਅਸ਼ੋਕ ਕੁਮਾਰ, ਸੀਨੀਅਰ ਕਾਂਗਰਸੀ ਆਗੂ ਰਮੇਸ਼ ਬੂਬਰਾ, ਐਡ. ਚੰਦਰ ਚੰਦਾ, ਭੁਪਿੰਦਰ ਸਿੰਘ, ਭੋਲਾ ਪੁਰੀ, ਰਾਜੇਸ਼ ਕਾਲਾ, ਸੰਨੀ ਬੱਬਰ, ਯੁਵਾ ਆਗੂ ਸਾਜਨ, ਰਾਕੇਸ਼ ਖੋਸਲਾ, ਸੋਨੂੰ ਸ਼ੇਰਗਿੱਲ, ਭੁਪਿੰਦਰ ਨਾਮਧਾਰੀ, ਰਿੰਕੂ ਮੈਡੀਕਲ ਸਟੋਰ, ਸਤਪਾਲ ਫੌਜੀ, ਤਰਸੇਮ ਲਾਲ ਫੌਜੀ, ਹਰਦਿਆਲ ਸਿੰਘ, ਇੰਸਪੈਕਟਰ ਸੁੱਚਾ ਸਿੰਘ, ਗੁਰਨਾਮ ਸਿੰਘ, ਪਰਮਜੀਤ, ਕਾਕਾ, ਮਦਨ ਲਾਲ ਤਰਸੇਮ ਲਾਲ, ਤ੍ਰਿਲੋਕ ਭਗਤ ਆਦਿ ਹਾਜ਼ਰ ਸਨ।