ਪਾਕਿਸਤਾਨ ਵੱਲੋਂ ਭੇਜਿਆ ਡ੍ਰੋਨ ਨਾਲ ਬੰਨ੍ਹਿਆ ਹੈਰੋਇਨ ਦਾ ਪੈਕਟ ਬਰਾਮਦ
ਪਾਕਿਸਤਾਨ ਵੱਲੋਂ ਭੇਜਿਆ ਡਰੋਨ ਨਾਲ ਬੰਨ੍ਹਿਆ ਹੈਰੋਇਨ ਦਾ ਪੈਕਟ ਬਰਾਮਦ
Publish Date: Fri, 03 Apr 2026 06:32 PM (IST)
Updated Date: Sat, 04 Apr 2026 04:08 AM (IST)
ਜੀਆਰਪੀ- ਖੇਤਾਂ ਵਿੱਚੋਂ ਮਿਲਿਆ ਡਰੋਨ ਅਤੇ ਹੈਰੋਇਨ ਦਾ ਪੈਕੇਟ। ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਪਾਕਿਸਤਾਨ ਡ੍ਰੋਨ ਰਾਹੀਂ ਭਾਰਤ ’ਚ ਨਸ਼ਾ ਤੇ ਹਥਿਆਰ ਭੇਜਣ ਦੀਆਂ ਆਪਣੀਆਂ ਕੋਸ਼ਿਸ਼ਾਂ ਬੰਦ ਨਹੀਂ ਕਰ ਰਿਹਾ। ਹੁਣ ਰਾਵੀ ਦਰਿਆ ਦੇ ਪਾਰ ਸਥਿਤ ਪਿੰਡ ਭਰੀਆਲ ’ਚ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਤੇ ਉਸ ਨਾਲ ਬੰਨ੍ਹਿਆ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਬਰਾਮਦਗੀ ਬੀਐੱਸਐੱਫ ਨੇ ਟਿਪ-ਆਫ ਦੇ ਆਧਾਰ ’ਤੇ ਖੋਜ ਕਾਰਜ ਦੌਰਾਨ ਚੌਕੀ ਭਰੀਆਲ ਨੇੜੇ ਸਥਿਤ ਖੇਤਾਂ ਤੋਂ ਕੀਤੀ ਹੈ। ਬਰਾਮਦ ਕੀਤੇ ਸਾਮਾਨ ਨੂੰ ਥਾਣਾ ਬਹਿਰਾਮਪੁਰ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਤੇ ਬੀਐੱਸਐੱਫ ਵੱਲੋਂ ਆਸ-ਪਾਸ ਦੇ ਇਲਾਕਿਆਂ ’ਚ ਸਾਂਝਾ ਸਰਚ ਆਪ੍ਰੇਰਸ਼ਨ ਚਲਾਇਆ ਜਾ ਰਿਹਾ ਹੈ। ਫਿਲਹਾਲ ਬਰਾਮਦ ਹੈਰੋਇਨ ਦਾ ਭਾਰ ਨਹੀਂ ਦੱਸਿਆ ਗਿਆ ਹੈ।