ਮਹਿਲਾ ਦਿਵਸ ਮੌਕੇ ਆਨਲਾਈਨ ਲੈਕਚਰ ਦਾ ਸਮਾਰੋਹ ਕਰਵਾਇਆ
ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਆਨਲਾਈਨ ਲੈਕਚਰ ਦਾ ਸਮਾਰੋਹ ਕਰਵਾਇਆ
Publish Date: Sat, 07 Mar 2026 05:59 PM (IST)
Updated Date: Sun, 08 Mar 2026 04:12 AM (IST)

ਬੀਟੀਐਲ17 ਐੱਸਡੀ ਕਾਲਜ ਫਤਹਿਗੜ੍ਹ ਚੂੜੀਆਂ ’ਚ ਕੇਕ ਕੱਟ ਕੇ ਮਹਿਲਾ ਦਿਵਸ ਮਨਾਉਂਦੇ ਹੋਏ ਕਾਲਜ ਦੀਆਂ ਵਿਦਿਆਰਥਣਾਂ ਅਤੇ ਕਾਲਜ ਦਾ ਸਟਾਫ। ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫ਼ਤਹਿਗੜ੍ਹ ਚੂੜੀਆਂ : ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੱਦੇਨਜ਼ਰ ਇਕ ਆਨਲਾਈਨ ਲੈਕਚਰ ਦਾ ਸਮਾਰੋਹ ਕੀਤਾ ਗਿਆ, ਜਿਸ ਵਿਚ ਕਾਲਜ ਦੇ ਐੱਨਐੱਸਐੱਸ ਵਿੰਗ ਵਲੋਂ ਕਰਵਾਏ ਗਏ ਲੈਕਚਰ ਦੌਰਾਨ ਮਿਸ ਪਾਇਲ ਕੰਡੋਈ ਨੇ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜੋ ਇਸ ਵੇਲੇ ਜੇਜੇ ਵੈੱਲਨੈੱਸ ਨਿਊਟਰੀਸ਼ਨ ਸੈਂਟਰ ਲੁਧਿਆਣਾ ਵਿਖੇ ਕਾਰਜ ਕਰ ਰਹੇ ਹਨ, ਨੇ ਵੂਮੈਨ ਹੈਲਥ ਅਤੇ ਨਿਊਟ੍ਰੀਸ਼ਨ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਉਨਾਂ ਰੋਜ਼ਾਨਾ ਜੀਵਨ, ਔਰਤਾਂ ਦੀ ਸਿਹਤ ਤੇ ਖੁਰਾਕ ਵਿਚ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਅਤੇ ਘਰੇਲੂ ਉਪਚਾਰਾਂ ਰਾਹੀਂ ਆਪਣੀ ਸਿਹਤ ਸੰਭਾਲ ਬਾਰੇ ਜ਼ਰੂਰੀ ਨੁਕਤੇ ਦੱਸੇ। ਉਨਾਂ ਅਜੋਕੇ ਸਮੇਂ ਵਿਚ ਭੱਜ ਦੌੜ ਵਾਲੀ ਜ਼ਿੰਦਗੀ ਦੇ ਨਾਲ-ਨਾਲ ਖਾਣ-ਪੀਣ ਵਾਲੇ ਪਦਾਰਥਣਾਂ ਵਿਚ ਮਿਲਾਵਟ ਦੀ ਸਮੱਸਿਆ ਬਾਰੇ ਦੱਸਿਆ। ਕਾਲਜ ਪ੍ਰਿੰਸੀਪਲ ਮੈਡਮ ਡਾ. ਮਿ੍ਰਣਾਲ ਗੁਪਤਾ ਨੇ ਮੁਖ ਮਹਿਮਾਨ ਦਾ ਜਿਥੇ ਧੰਨਵਾਦ ਕੀਤਾ, ਉਥੇ ਡਾ. ਰਸ਼ਮੀ ਨੇ ਮੁਖ ਬੁਲਾਰੇ ਨਾਲ ਵਿਦਿਆਰਥਣਾਂ ਦੀ ਜਾਣ-ਪਛਾਣ ਕਰਵਾਈ। ਉਨਾਂ ਕਾਲਜ ਦੇ ਸਮੂਹ ਸਟਾਫ ਤੇ ਵਿਦਿਅਰਥਣਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ। ਅੰਤ ਵਿਚ ਵੂਮੈਨ ਡੇਅ ਦਾ ਕੇਕ ਕੱਟ ਕੇ ਖੁਸ਼ੀ ਦੇ ਪਲ ਸਾਂਝੇ ਕੀਤੇ ਗਏ।