ਪਲਾਸਟਿਕ ਮੁਕਤ ਦਿਵਸ ਸਬੰਧੀ ਅਧਿਆਪਕਾਂ ਦੀ ਹੋਈ ਵਰਕਸ਼ਾਪ
ਜ਼ੀਰੋ ਵੇਸਟ ਵੀਕ ’ਤੇ ਪਲਾਸਟਿਕ ਮੁਕਤ ਦਿਵਸ ਸਬੰਧੀ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ
Publish Date: Fri, 06 Feb 2026 03:56 PM (IST)
Updated Date: Sat, 07 Feb 2026 03:59 AM (IST)
-ਅਧਿਆਪਕਾਂ ਨਾਲ ਜ਼ੀਰੋ ਵੇਸਟ ਤੇ ਪਲਾਸਟਿਕ ਮੁਕਤ ਵਿਸ਼ੇ ਬਾਰੇ ਵਿਚਾਰ ਕੀਤੇ ਸਾਂਝੇ
-ਪਲਾਸਟਿਕ ਦੀ ਵਰਤੋਂ ਮਨੁੱਖੀ ਜੀਵਨ ਲਈ ਸਾਬਤ ਹੋ ਰਹੀ ਘਾਤਕ
ਜੀਆਰਪੀ- ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਕੌਰ।
ਨਰੇਸ਼ ਕਾਲੀਆ, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਕੌਰ ਦੀ ਅਗਵਾਈ ਵਿੱਚ ਵਾਤਾਵਰਨ ਸਿੱਖਿਆ ਪ੍ਰੋਗਰਾਮ 2025-26 ਅਧੀਨ ਸਥਾਨਕ ਗੋਲਡਨ ਕਾਲਜ ਵਿਖੇ ਜ਼ੀਰੋ ਵੇਸਟ ਵੀਕ ਤੇ ਪਲਾਸਟਿਕ ਮੁਕਤ ਦਿਵਸ ਸਬੰਧੀ 90 ਸਕੂਲਾਂ ਦੇ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਾਈ/ ਸੈਕੰਡਰੀ ਸਕੂਲ ਦੇ ਈਕੋ ਕਲੱਬ ਇੰਚਾਰਜਾਂ ਵੱਲੋਂ ਭਾਗ ਲਿਆ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਕੌਰ ਵੱਲੋਂ ਵਰਕਸ਼ਾਪ ਵਿੱਚ ਪਹੁੰਚ ਕੇ ਅਧਿਆਪਕਾਂ ਨਾਲ ਜ਼ੀਰੋ ਵੇਸਟ ਅਤੇ ਪਲਾਸਟਿਕ ਮੁਕਤ ਵਿਸ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਘਰ ਵਿੱਚੋਂ ਨਿਕਲ ਰਹੇ ਜ਼ੀਰੋ ਵੇਸਟ (ਕੂੜੇ) ਨੂੰ ਸਹੀ ਤਰੀਕੇ ਨਾਲ ਨਿਪਟਾਰਾ ਕਰਦੇ , ਇਸ ਨੂੰ ਫਿਰ ਵਰਤੋਂ ਵਿੱਚ ਲਿਆਉਣ ਲਈ ਅਜਿਹੀਆਂ ਜਾਗਰੂਕਤਾ ਵਰਕਸ਼ਾਪ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਮਨੁੱਖੀ ਜੀਵਨ ਲਈ ਬਹੁਤ ਘਾਤਕ ਸਾਬਤ ਹੋ ਰਹੀ ਹੈ। ਉਨ੍ਹਾਂ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਕਰਦੇ ਹੋਏ ਵਿਦਿਆਰਥੀਆਂ ਨੂੰ ਇਸ ਪ੍ਰਤੀ ਖੁਦ ਜਾਗਰੂਕ ਹੋਣ ਅਤੇ ਦੂਜਿਆਂ ਨੂੰ ਕਰਨ ਲਈ ਕਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਈਕੋ ਕਲੱਬ ਬਣਾਏ ਗਏ ਹਨ। ਇਸ ਦੇ ਤਹਿਤ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਰਿਸੋਰਸ ਪਰਸਨ ਰਜਨੀ ਸੋਢੀ, ਵਿਨੋਦ ਸ਼ਰਮਾ, ਕਮਲਦੀਪ ਗੁਪਤਾ, ਰਵੀ ਕੁਮਾਰ, ਪੰਕਜ ਵਰਮਾ, ਅਰੁਣ ਕੁਮਾਰ, ਸੰਦੀਪ ਸਨਹੋਤਰਾ, ਸੁਨੀਲ ਕੁਮਾਰ, ਅਵਿਨਾਸ਼ ਕੁਮਾਰ ਵੱਲੋਂ ਵਿਸ਼ੇ ਸਬੰਧੀ ਅਧਿਆਪਕਾਂ ਨੂੰ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਪਰਡੈਂਟ ਪ੍ਰਬੋਧ ਕੁਮਾਰ, ਮੈਡਮ ਅਨੀਤਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਅਨੂੰ ਅਰੋੜਾ, ਸੁਮਿਤ ਕੁਮਾਰ, ਸਰਬਜੀਤ ਢੀਂਗਰਾ, ਰਾਹੁਲ ਲੂਣਾ, ਅਮਨ ਗੁਪਤਾ ਸਟੈਨੋ ਅਤੇ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਆਦਿ ਹਾਜ਼ਰ ਸਨ।