ਸਹਾਰਾ ਕਲੱਬ ਨੇ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਕਰਵਾਇਆ
ਸਹਾਰਾ ਕਲੱਬ ਵਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਕਰਵਾਇਆ
Publish Date: Sun, 22 Mar 2026 06:13 PM (IST)
Updated Date: Sun, 22 Mar 2026 06:16 PM (IST)

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਵੱਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਲਾਇਨ ਵੀਐੱਮ ਗੋਇਲ ਤੇ ਉਦਯੋਗਪਤੀ ਰਾਕੇਸ਼ ਗੋਇਲ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਤੌਰ ’ਤੇ ਜੀਐੱਮਟੀ ਕੋਆਰਡੀਨੇਟਰ ਲਾਇਨ ਰਾਜੀਵ ਵਿਗ, ਲਾਇਨਜ਼ ਕਲੱਬ ਬਟਾਲਾ ਸਮਾਰਟ ਦੇ ਪ੍ਰਧਾਨ ਲਾਇਨ ਸੁਭਾਸ਼ ਸ਼ਰਮਾ, ਲਾਇਨਜ਼ ਕਲੱਬ ਬਟਾਲਾ ਲੋਟਸ ਦੇ ਪ੍ਰਧਾਨ ਲਾਇਨ ਯੋਗੇਸ਼ ਬੇਰੀ, ਲਾਇਨਜ਼ ਕਲੱਬ ਬਟਾਲਾ ਪ੍ਰਿੰਸ ਦੇ ਪ੍ਰਧਾਨ ਲਾਇਨ ਹਰਵੰਤ ਮਹਾਜਨ, ਲਾਇਨ ਸੁਰਿੰਦਰ ਹੈਪੀ, ਲਾਇਨ ਰਾਜੇਸ਼ ਨੰਦਾ, ਲਾਇਨ ਡਾ. ਰੋਮੀ, ਲਾਇਨ ਆਸ਼ੂ ਮਹਾਜਨ, ਲਾਇਨ ਸੰਦੀਪ ਤੇ੍ਰਹਨ, ਸਮਾਜ ਸੇਵਕ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਗਿਆਨੀ ਭੁਪਿੰਦਰ ਸਿੰਘ ਕਾਲੜਾ ਆਦਿ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਲਾਇਨ ਵੀਐੱਮ ਗੋਇਲ ਤੇ ਉਦਯੋਗਪਤੀ ਰਾਕੇਸ਼ ਗੋਇਲ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਸੇਵਾ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਲਾਇਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਹਾਰਾ ਕਲੱਬ ਵਲੋਂ ਲੋੜਵੰਦ ਲੋਕਾਂ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹੈ। ਲਾਇਨ ਰਾਜੀਵ ਵਿਗ ਤੇ ਲਾਇਨ ਹਰਵੰਤ ਮਹਾਜਨ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਹਾਰਾ ਕਲੱਬ ਤੇ ਬਟਾਲਾ ਦੀਆਂ ਸਮੂਹ ਲਾਇਨਜ਼ ਕਲੱਬਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਸ਼ਹਿਰ ਦੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ’ਚ ਵੀ ਇਹ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਲਾਇਨ ਸੁਭਾਸ਼ ਸ਼ਰਮਾ ਨੇ ਆਪਣੇ ਵੱਲੋਂ ਲੋੜਵੰਦ ਲੋਕਾਂ ਨੂੰ ਪੈਨਸ਼ਨ ਵੰਡੀ ਗਈ। ਅੰਤ ’ਚ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ ਤੇ ਅਹੁਦੇਦਾਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।