ਨਵੇਂ ਸਾਲ ਦਾ ਕੈਲੰਡਰ ਅਤੇ ਇਜਲਾਸ ਦਾ ਪੋਸਟਰ ਜਾਰੀ
ਨਵੇਂ ਸਾਲ ਦਾ ਕੈਲੰਡਰ ਅਤੇ ਏਆਈਐੱਸਜੀਆਈਐੱਫ ਦੇ ਇਜਲਾਸ ਦਾ ਪੋਸਟਰ ਜ਼ਾਰੀ ਕੀਤਾ
Publish Date: Sun, 11 Jan 2026 04:20 PM (IST)
Updated Date: Mon, 12 Jan 2026 04:03 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਟਾਲਾ ਦੇ ਪ੍ਰਧਾਨ ਰਮੇਸ਼ ਤਾਲੋਤਰਾ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਦਾਬਾਂਵਾਲ ਅਤੇ ਸੂਬਾ ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ’ਚ ਜੱਥੇਬੰਦੀ ਦਾ ਸਾਲਾਨਾ ਕੈਲੰਡਰ ਅਤੇ ਸਿਰੜੀ ਵਿਖੇ ਹੋ ਰਹੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਇਜਲਾਸ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਹਾਜ਼ਰ ਹੋਏ। ਆਗੂਆਂ ਨੇ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਲਗਾਤਾਰ ਸੰਘਰਸ਼ਸ਼ੀਲ ਰਹਿਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਸਿਰੜੀ ਹੋ ਰਹੇ ਇਜਲਾਸ ਵਿੱਚ ਪੂਰੇ ਭਾਰਤ ਦੇ ਮੁਲਾਜ਼ਮ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਵੱਖ ਵੱਖ ਪ੍ਰਾਂਤਾਂ ਦੇ ਮੁਲਾਜ਼ਮਾਂ ਦੇ ਹਾਲਾਤ, ਰਣਨੀਤੀ ਅਤੇ ਪ੍ਰਾਪਤੀਆਂ ਉੱਪਰ ਖੁੱਲ੍ਹ ਕੇ ਚਰਚਾ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਬਿਹਤਰੀ ਲਈ ਹੋਰ ਯਤਨ ਆਰੰਭੇ ਜਾਣਗੇ। ਇਸ ਮੌਕੇ ਜਸਵੰਤ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ, ਲਖਬੀਰ ਸਿੰਘ, ਹੈਪੀ, ਜਗੀਰ ਕੌਰ, ਮਨਜੀਤ ਕੌਰ, ਕਰਮੀ, ਪਾਸ਼ੋ, ਕਮਲਾ ਆਦਿ ਹਾਜ਼ਰ ਸਨ।