ਬਾਈਕ ਸਵਾਰ ਔਰਤ ਦੇ ਕੰਨਾਂ ’ਚੋਂ ਵਾਲੀਆਂ ਝਪਟ ਕੇ ਫ਼ਰਾਰ
ਮੋਟਰਸਾਈਕਲ ਸਵਾਰ ਔਰਤ ਦੇ ਕੰਨਾਂ ’ਚੋਂ ਵਾਲੀਆਂ ਲਾ ਕੇ ਹੋਏ ਫ਼ਰਾਰ
Publish Date: Sat, 14 Feb 2026 05:55 PM (IST)
Updated Date: Sun, 15 Feb 2026 04:06 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਦੇ ਕਾਦੀਆਂ ਰੋਡ ’ਤੇ ਸਥਿਤ ਇੱਕ ਪਾਸ਼ ਕਾਲੋਨੀ ਗ੍ਰੀਨ ਸਿਟੀ ਵਿਚ, ਇੱਕ ਬਾਈਕ ਸਵਾਰਾਂ ਨੇ ਇੱਕ ਘਰ ਦੇ ਬਾਹਰ ਔਰਤ ਤੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਭੱਜ ਗਿਆ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਥਾਣਾ ਸਿਵਲ ਲਾਈਨ ਚਕਰਾਈ ਸ਼ਿਕਾਇਤ ’ਚ ਦਰਸ਼ਨਾ ਕੁਮਾਰੀ ਪਤਨੀ ਰਮੇਸ਼ ਚੰਦਰ ਵਾਸੀ ਗਰੀਨ ਸਿਟੀ ਕਾਲੋਨੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ 13 ਫਰਵਰੀ ਨੂੰ ਦੁਪਹਿਰ 3 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਗਲੀ ਵਿੱਚ ਆਪਣੀਆਂ ਗਵਾਂਢਣਾਂ ਨਾਲ ਖੜ੍ਹੀ ਸੀ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਬਲਵੰਤ ਸਿੰਘ ਕਬੂਤਰ ਵਾਲਾ ਦਾ ਘਰ ਕਿੱਥੇ ਹੈ, ਜਿਸ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇਸ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਰ ਉਕਤ ਨੌਜਵਾਨਾਂ ’ਚੋਂ ਇੱਕ ਨੇ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਉਸਤੋਂ ਪਾਣੀ ਮੰਗਿਆ, ਜਦੋਂ ਉਹ ਪਾਣੀ ਲੈਣ ਲਈ ਘਰ ਜਾਣ ਲੱਗੀ, ਤਾਂ ਉਕਤ ਨੌਜਵਾਨ ਨੇ ਉਸਦੇ ਕੰਨਾਂ ਤੋਂ ਝਪਟ ਮਾਰ ਕੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੋਟਰਸਾਈਕਲ ’ਤੇ ਸਵਾਰ ਦੂਜੇ ਨੌਜਵਾਨ ਦੇ ਪਿੱਛੇ ਬੈਠ ਕੇ ਫ਼ਰਾਰ ਹੋ ਗਏ। ਦਰਸ਼ਨਾ ਕੁਮਾਰੀ ਨੇ ਦੱਸਿਆ ਕਿ ਕੰਨਾਂ ਦੀਆਂ ਵਾਲੀਆਂ ਦਾ ਭਾਰ ਲਗਭਗ ਢਾਈ ਤੋਂ ਤਿੰਨ ਗ੍ਰਾਮ ਸੀ, ਪਰ ਖੁਸ਼ਕਿਸਮਤੀ ਨਾਲ, ਉਸਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਸਿਵਲ ਲਾਈਨ ਥਾਣੇ ਦੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨਾ ਕੁਮਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ, ਪੁਲਿਸ ਨੇ ਫਿਲਹਾਲ ਅਣਪਛਾਤੇ ਸਨੈਚਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਨੈਚਰਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।