ਚੋਰੀ ਦਾ ਮੋਟਰਸਾਈਕਲ ਵੇਚਣ ਦੀ ਕੋਸ਼ਿਸ਼ ਕਰਨ ਵਾਲਾ ਕਾਬੂ
ਚੋਰੀ ਦਾ ਮੋਟਰਸਾਈਕਲ ਵੇਚਣ ਦੀ ਕੋਸ਼ਿਸ਼
Publish Date: Sat, 14 Feb 2026 04:54 PM (IST)
Updated Date: Sun, 15 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਦਾਸਪੁਰ : ਸਿਟੀ ਥਾਣਾ ਪੁਲਿਸ ਨੇ ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ ਇਕ ਮੁਲਜ਼ਮ ਨੂੰ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਮੰਡੀ ਚੌਕ ’ਤੇ ਨਾਕਾਬੰਦੀ ਕੀਤੀ ਗਈ ਸੀ। ਪਿੰਡ ਭੁੱਲੇਚੱਕ ਦੇ ਵਸਨੀਕ ਵਿਜੇ ਮਸੀਹ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਉਸਨੂੰ ਮੋਟਰਸਾਈਕਲ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ, ਪਰ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਹੋਰ ਪੁੱਛਗਿੱਛ ਕਰਨ ’ਤੇ, ਉਸਨੇ ਖੁਲਾਸਾ ਕੀਤਾ ਕਿ ਮੋਟਰਸਾਈਕਲ ਚੋਰੀ ਦਾ ਸੀ। ਉਸਨੇ ਇਸਨੂੰ ਦੀਨਾਨਗਰ ਤੋਂ ਚੋਰੀ ਕੀਤਾ ਸੀ। ਹੁਣ ਉਹ ਇਸਨੂੰ ਵੇਚਣ ਲਈ ਖਰੀਦਦਾਰ ਦੀ ਭਾਲ ਕਰ ਰਿਹਾ ਸੀ।