ਵਿਧਾਇਕ ਸ਼ੈਰੀ ਕਲਸੀ ਨੇ ਸਰਕਾਰੀ ਪੋਲੀਟੈਕਨਿਕ ਕਾਲਜ ’ਚ ਲੈਬ ਦਾ ਕੀਤਾ ਉਦਘਾਟਨ
ਵਿਧਾਇਕ ਸ਼ੈਰੀ ਕਲਸੀ ਨੇ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਸੀਪੀਐੱਸ ਲੈਬ ਦਾ ਕੀਤਾ ਉਦਘਾਟਨ
Publish Date: Sat, 21 Mar 2026 03:33 PM (IST)
Updated Date: Sun, 22 Mar 2026 04:01 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਅਤੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੇ ਉਪਰਾਲਿਆਂ ਸਦਕਾ ਬਟਾਲਾ ਹਲਕੇ ਦੇ ਵਿਧਾਇਕ ਅਮ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਇਲਾਕੇ ਦੀ ਪਹਿਲੀ ਏਆਈ ਬੇਸਡ ਸੀਪੀਐੱਸ ਲੈਬ (ਸਾਈਬਰ ਫਿਜੀਕਲ ਸਿਸਟਮਸ ਲੈਬ) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਪ੍ਰਿੰਸੀਪਲ ਭੱਟੀ ਅਤੇ ਕਾਲਜ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਹਮੇਸ਼ਾ ਹੀ ਇਲਾਕੇ ਲਈ ਇੱਕ ਵਰਦਾਨ ਸਾਬਤ ਹੋਇਆ ਹੈ। ਉਨਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਮਿੱਟੀ ਜਾਂਚ ਅਤੇ ਮੌਸਮੀ ਜਾਣਕਾਰੀ ਦੇ ਰੂਪ ਵਿੱਚ ਵੱਡਾ ਲਾਭ ਦੇਵੇਗੀ। ਇਸ ਮੌਕੇ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਜਸਬੀਰ ਸਿੰਘ ਜੋ ਕਿ ਇਸ ਲੈਬ ਦੇ ਇੰਚਾਰਜ ਵੀ ਹਨ ਨੇ ਦੱਸਿਆ ਕਿ ਇਹ ਲੈਬ ਪ੍ਰਿੰਸੀਪਲ ਭੱਟੀ ਦੇ ਅਣਥੱਕ ਯਤਨਾ ਸਦਕਾ ਅਤੇ ਆਈਆਈਟੀ ਰੋਪੜ ਟੈਕਨਾਲੋਜੀ ਇਨੋਵੇਸ਼ਨ ਹੱਬ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ ਅਤੇ ਇਸ ਲੈਬ ਅਧੀਨ ਕਾਲਜ ਵਿੱਚ ਇਸ ਇਲਾਕੇ ਦਾ ਪਹਿਲਾ ਆਟੋ ਵੇਦਰ ਸਟੇਸ਼ਨ ਵੀ ਲਗਾਇਆ ਗਿਆ ਹੈ, ਜੋ ਇਲਾਕੇ ਦੇ ਮੌਸਮ ਬਾਰੇ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰੇਗਾ। ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਦੱਸਿਆ ਕਿ ਇਹ ਕਾਲਜ ਵੈਦਰ ਸਟੇਸ਼ਨ ਸਥਾਪਿਤ ਕਰਨ ਵਾਲਾ ਪੰਜਾਬ ਦਾ ਪਹਿਲਾ ਪੋਲੀਟਿਕਨਿਕ ਕਾਲਜ ਬਣਿਆ ਹੈ। ਇਸ ਮੌਕੇ ਆਈਆਈਟੀ ਰੋਪੜ ਅਵਧ ਹਬ ਦੇ ਸੀਐੱਲਓ ਅਦਿਤਿਆ ਮੇਦਾਨ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਹਨਾਂ ਦੀ ਟੀਮ ਦੇ ਮੈਂਬਰ ਆਸ਼ੂਤੋਸ਼ ਕੁਮਾਰ, ਅਨਿਲ ਚੌਧਰੀ ਅਤੇ ਮੋਨੂ ਕੁਮਾਰ ਨੇ ਵੀ ਲੈਬ ਸਥਾਪਨਾ ਵਿੱਚ ਯੋਗਦਾਨ ਪਾਇਆ। ਪ੍ਰੋਗਰਾਮ ਦੇ ਆਖਰ ਵਿੱਚ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਆਈਆਈਟੀ ਰੋਪੜ ਤੋਂ ਆਏ ਅਦਿਤਿਆ ਮੇਦਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੂੰ ਸਨਮਾਨ ਚਿੰਨ ਭੇਟ ਕਰਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਕਾਰੀ ਪੌਲੀਟੈਕਨਿਕ ਕਾਲਜ ਦੀਨਾਨਗਰ ਦੇ ਪ੍ਰਿੰਸੀਪਲ ਵਿਜੇ ਥਾਪਾ, ਜ਼ਿਲ੍ਹਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਨਵਦੀਪ ਸਿੰਘ, ਸੰਜੀਵ ਕੁਮਾਰ, ਹਰਦੀਪ ਸਿੰਘ ਸੰਧੂ, ਬਿਕਰਮਜੀਤ ਸਿੰਘ, ਸਰਕਾਰੀ ਪੌਲੀਟੈਕਨਿਕ ਕਾਲਜ ਅੰਮ੍ਰਿਤਸਰ ਤੋਂ ਆਈ ਟੀ ਵਿਭਾਗ ਦੇ ਇੰਚਾਰਜ ਸਮਿੱਤਰਬੀਰ ਸਿੰਘ, ਲੈਕਚਰਾਰ ਗੁਰਮੁਖ ਸਿੰਘ, ਕਾਲਜ ਦੇ ਵਿਭਾਗੀ ਮੁਖੀ, ਇੰਚਾਰਜ ਅਤੇ ਸਟਾਫ ਜਿਨਾਂ ਵਿੱਚ ਜਸਮੀਤ ਕੌਰ, ਵਿਜੇ ਮਨਿਹਾਸ, ਹਰਜਿੰਦਰਪਾਲ ਸਿੰਘ, ਰੇਖਾ, ਬਲਵਿੰਦਰ ਸਿੰਘ, ਹਰਿੰਦਰ ਸਿੰਘ, ਅਤੀਸ਼ ਕੁਮਾਰ, ਡਾ. ਸਨਿਮਰਜੀਤ ਕੌਰ, ਜਗਦੀਪ ਸਿੰਘ, ਸ਼ਾਲਿਨੀ ਮਹਾਜਨ, ਰੰਜੂ ਓਹਰੀ, ਜਸਬੀਰ ਸਿੰਘ, ਅੰਗਦਪ੍ਰੀਤ ਸਿੰਘ, ਹੁਨਰਬੀਰ ਸਿੰਘ, ਰੋਹਿਤ ਵਾਡਰਾ, ਨਵਜੋਤ ਸਲਾਰੀਆ, ਸੁਖਵਿੰਦਰ ਸਿੰਘ, ਤੇਜ ਪ੍ਰਤਾਪ ਸਿੰਘ ਕਾਹਲੋਂ, ਸੁਪਰਡੈਂਟ ਹਰਪਾਲ ਸਿੰਘ, ਮਨਦੀਪ ਸਿੰਘ, ਸਚਿਨ ਅਠਵਾਲ, ਜਤਿੰਦਰ ਕੁਮਾਰ, ਸੁਰਜੀਤ ਰਾਮ, ਰਾਮ ਸਿੰਘ, ਰਜਨੀਤ ਮੱਲੀ, ਹਰਜਿੰਦਰ ਕੌਰ, ਕਮਲਜੀਤ ਕੌਰ, ਕਿਰਨਜੀਤ ਕੌਰ, ਸਤਵਿੰਦਰ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।