ਵਿਧਾਇਕ ਰੰਧਾਵਾ ਨੇ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਵਿਧਾਇਕ ਗੁਰਦੀਪ ਰੰਧਾਵਾ ਨੇ ਪਿੰਡ ਹਰੂਵਾਲ, ਪੱਬਾਰਾਲੀ ਕਲਾ ਅਤੇ ਸਮਰਾਏ ਟੂ ਵਿਖੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
Publish Date: Sat, 21 Feb 2026 03:27 PM (IST)
Updated Date: Sun, 22 Feb 2026 04:00 AM (IST)

ਸੱਤਪਾਲ ਜ਼ਖ਼ਮੀ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਪੱਬਾਰਾਲੀ ਕਲਾਂ, ਪਿੰਡ ਸਮਰਾਟੂ ਅਤੇ ਪਿੰਡ ਹਰੂਵਾਲ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਪੰਜਾਬ ਦਾ ਵਿਕਾਸ ਬਿਨਾਂ ਪੱਖਪਾਤ ’ਤੇ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਹਨ। ਉਹ ਪਿਛਲੀਆਂ ਸਰਕਾਰਾਂ 50 ਸਾਲ ਨਹੀਂ ਕਰਵਾ ਸਕੀਆਂ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਤੇ ਉਹ 2027 ਵਿੱਚ ਕੰਮ ਨੂੰ ਵੋਟਾਂ ਪਾਉਣਗੇ ਚੰਮ ਨੂੰ ਨਹੀਂ। ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੇ ਸਦਕਾ 2027 ਵਿੱਚ ਆਉਣ ਵਾਲੀ ਸਰਕਾਰ ਵੀ ਫਿਰ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਆਪ ਆਗੂ ਸਤਨਾਮ ਸਿੰਘ,ਸਰਪੰਚ ਦਿਲਬਾਗ ਸਿੰਘ ਪੱਬਾਰਾਲੀ ਕਲਾਂ, ਸਰਪੰਚ ਰਾਮਜੀਤ ਸਿੰਘ ਕੋਟ ਮੌਲਵੀ, ਸਰਪੰਚ ਹੀਰਾ ਸਿੰਘ ਪੱਬਾਰਾਲੀ ਖੁਰਦ, ਸਵਿੰਦਰ ਸਿੰਘ ਬੋਨੀ, ਸਰਪੰਚ ਸਿਮਰਜੀਤ ਸਿੰਘ ਸਮਰਾਏ, ਹਰਦੇਵ ਸਿੰਘ, ਸਾਬਕਾ ਸਰਪੰਚ ਅਤਰ ਸਿੰਘ, ਡਾਕਟਰ ਅਮਰੀਕ ਸਿੰਘ, ਲਵਪ੍ਰੀਤ ਸਿੰਘ ਪੀਏ, ਸੁਖਦੇਵ ਸਿੰਘ ਨਿਹੰਗ, ਬਿਕਰਮਜੀਤ ਸਿੰਘ, ਸਰਪੰਚ ਮਛਰਾਲਾ, ਰਾਮਪਾਲ ਸੈਕਟਰੀ, ਰਕੇਸ਼ ਕੁਮਾਰ ਪ੍ਰਬੰਧਕ, ਹਰਿੰਦਰ ਸਿੰਘ ਸੈਕਟਰੀ, ਸਾਹਿਬ ਗਿੱਲ ਸੈਕਟਰੀ, ਜਸਵਿੰਦਰ ਸਿੰਘ ਸੈਕਟਰੀ, ਪ੍ਰਗਟ ਸਿੰਘ ਸੈਕਟਰੀ, ਜਗਮੋਹਨ ਸਿੰਘ, ਨਿਰਮਲ ਸਿੰਘ ਫੌਜੀ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।