ਵਿਧਾਇਕ ਬਾਜਵਾ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਫਤਹਿਗੜ੍ਹ ਚੂੜੀਆਂ ਦੇ ਵਿਕਾਸ ਕਾਰਜਾਂ ਦਾ ਵਿਧਾਇਕ ਬਾਜਵਾ ਨੇ ਲਿਆ ਜਾਇਜ਼ਾ
Publish Date: Sat, 10 Jan 2026 06:02 PM (IST)
Updated Date: Sun, 11 Jan 2026 04:06 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ
ਫ਼ਤਹਿਗੜ੍ਹ ਚੂੜੀਆਂ : ਫਤਿਹਗੜ੍ਹ ਚੂੜੀਆਂ ਸਟੇਸ਼ਨ ਰੋਡ ’ਤੇ ਬਣ ਰਹੀ ਨਵੀਂ ਸੜਕ ਦੇ ਕੰਮ ਦਾ ਜਾਇਜ਼ਾ ਲੈਣ ਲਈ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਸਾਥੀ ਕੌਂਸਲਰਾਂ ਸਮੇਤ ਪਹੁੰਚੇ। ਤਿਪ੍ਰਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਹਮੇਸ਼ਾ ਫਤਿਹਗੜ੍ਹ ਚੂੜੀਆਂ ਦੇ ਵਿਕਾਸ ਦੇ ਹਾਮੀ ਰਹੇ ਹਨ ਅਤੇ ਹਮੇਸ਼ਾ ਹੀ ਵਿਕਾਸ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਸਬੰਧਤ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ। ਪੰਜਾਬ ’ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤ੍ਰਿਪਤ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਿਆਰ ਹੈ ਅਤੇ ਉਹ ਡਟ ਕੇ ਚੋਣ ਲੜਨਗੇ ਅਤੇ ਜਿੱਤ ਵੀ ਹਾਸਲ ਕਰਨਗੇ।
ਬਾਜਵਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਲਾਅ ਐਂਡ ਆਰਡਰ ਅਤੇ ਨਸ਼ਿਆਂ ਨੂੰ ਰੋਕਣ ’ਚ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਕੌਂਸਲਰ ਦਵਿੰਦਰਪਾਲ ਸਿੰਘ ਮੱਘਾ, ਸੁਰੇਸ਼ ਬੱਬਲੂ ਕੌਂਸਲਰ, ਕੁਲਵਿੰਦਰ ਸਿੰਘ ਲਾਲੀ, ਬਲਾਕ ਪ੍ਰਧਾਨ ਕਰਨ ਮੁਰੀਦਕੇ, ਕੌਂਸਲਰ ਰਜਿੰਦਰ ਸਿੰਘ ਬਿੰਦੂ, ਕਾਬਲ ਸਿੰਘ ਸੋਨੂੰ, ਰੰਧਾਵਾ ਹਵੇਲੀਆਂ, ਨਿਰਮਲ ਸਿੰਘ ਬੰਦੇਸ਼ਾ ਹਵੇਲੀਆਂ, ਕੌਸਲਰ ਰਣਯੋਧ ਸਿੰਘ ਦਿਓ, ਸੰਪਤੀ ਮੈਂਬਰ ਬਲਦੇਵ ਸਿੰਘ ਟੱਪਰੀਆਂ, ਮਲੂਕ ਸਿੰਘ ਹਵੇਲੀਆਂ, ਹਰਪਾਲ ਸਿੰਘ ਚੌਹਾਨ, ਅਮਿਤ ਸਿਆਲ, ਮੋਨੂੰ ਸਰਪੰਚ ਆਦਿ ਹਾਜ਼ਰ ਸਨ।