ਮੰਤਰੀਆਂ ਦੇ ਘਰਾਂ ਦਾ ਘਿਰਾਓ 5 ਫਰਵਰੀ ਨੂੰ : ਕਿਸਾਨ ਆਗੂ
5 ਫਰਵਰੀ ਨੂੰ ਕੀਤਾ ਜਾਵੇਗਾ ਮੰਤਰੀਆਂ ਦੇ ਘਰਾਂ ਦਾ ਘਿਰਾਓ-- ਕਿਸਾਨ ਆਗੂ
Publish Date: Sat, 31 Jan 2026 04:10 PM (IST)
Updated Date: Sun, 01 Feb 2026 04:02 AM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ
ਧਾਰੀਵਾਲ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ, ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਧਾਰੀਵਾਲ ਕਲਾਂ ਦੀ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਅਤੇ ਬੀਬੀ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਵਿੱਚ ਫੰਡ, ਮੈਂਬਰਸ਼ਿਪ ਦਾ ਹਿਸਾਬ ਕਿਤਾਬ ਲਿਆ ਅਤੇ ਹੋਰ ਵੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਆਉਣ ਵਾਲੇ ਸੰਘਰਸ਼ਾਂ ਦੀ ਤਿਆਰੀ ਕਰਵਾਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਚਿੱਪਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਬਿਜਲੀ ਐਕਟ-2025 ਵਾਪਸ ਨਹੀਂ ਲੈਂਦੀ ਤੇ ਸਾਦੇ ਮੀਟਰ ਬਹਾਲ ਕਰਕੇ ਨਹੀ ਲਗਾਉਂਦੀ ਅਤੇ ਹੱਕੀ ਮੰਗਾਂ ਨਹੀਂ ਮੰਨਦੀ ਤਾਂ ਕੇਐੱਮਐੱਮ ਦੇ ਪ੍ਰੋਗਰਾਮ ਦੇ ਮੁਤਾਬਿਕ 5 ਫਰਵਰੀ ਨੂੰ ਐੱਮਐੱਲਏ ਅਤੇ ਮੰਤਰੀਆਂ ਦੇ ਘਰਾਂ ਅੱਗੇ 4 ਘੰਟੇ ਦਾ ਧਰਨਾ ਦਿਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ, ਪ੍ਰਧਾਨ ਬਲਵਿੰਦਰ ਕੌਰ, ਮਨਦੀਪ ਕੌਰ, ਜੋਗਿੰਦਰ, ਕਰਮਜੀਤ ਸਿੰਘ, ਕਸ਼ਮੀਰ ਸਿੰਘ, ਹਰਚਰਨ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ, ਜੋਗਿੰਦਰ ਸਿੰਘ, ਸੀਤਲ ਸਿੰਘ, ਯੋਗਰਾਜ ਸਿੰਘ, ਭਗਤ ਸਿੰਘ, ਪ੍ਰੀਤਮ ਸਿੰਘ, ਗੁਰਮੁੱਖ ਸਿੰਘ, ਜੋਗਾ ਸਿੰਘ, ਜਸਪਾਲ ਸਿੰਘ, ਮਨਦੀਪ ਕੌਰ, ਜੋਗਿੰਦਰੋ, ਸਨਦੀਪ, ਸਰਬਜੀਤ ਕੌਰ, ਕਸ਼ਮੀਰੋ, ਰਾਜੀ ਮੌਜੂਦ ਸਨ।