ਬਿਰਧ ਆਸ਼ਰਮ ’ਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
ਬਿਰਧ ਆਸ਼ਰਮ ਲੇਹਲ ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
Publish Date: Sun, 11 Jan 2026 03:45 PM (IST)
Updated Date: Mon, 12 Jan 2026 04:00 AM (IST)
-50 ਨਵਜੰਮੀਆਂ ਧੀਆਂ ਨੂੰ ਕੀਤਾ ਸਨਮਾਨਿਤ
-ਧੀਆਂ ਬਣਨਗੀਆਂ ਤੁਹਾਡਾ ਸਹਾਰਾ : ਸੀਡੀਪੀਓ
ਲਖਬੀਰ ਖੁੰਡਾ,ਪੰਜਾਬੀ ਜਾਗਰਣ
ਧਾਰੀਵਾਲ: ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਲੇਹਲ ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਫੱਜੂਪੁਰ ਲੇਹਲ ਦੀਨਪੁਰ ਅਹਿਮਦਾਬਾਦ ਦੀਆਂ ਆਸ਼ਾ ਵਰਕਰਾਂ ਦੁਆਰਾ ਨਵਜੰਮੀਆਂ ਧੀਆਂ ਦੇ ਪਰਿਵਾਰਾਂ ਨੂੰ ਧੀਆਂ ਬਾਰੇ ਜਾਗਰੂਕ ਕੀਤਾ। ਮੁੱਖ ਮਹਿਮਾਨ ਕੁਸਮ ਸ਼ਰਮਾ ਸੀਡੀਪੀਓ ਨੇ ਆਈਆਂ ਹੋਈਆਂ ਔਰਤਾਂ ਨੂੰ ਧੀਆਂ ਬਾਰੇ ਦੱਸਿਆ ਕਿ ਸਮਾਜ ਵਿੱਚ ਧੀਆਂ ਨੂੰ ਜਨਮ ਲੈਣ ਦਿਓ ਇਹੋ ਤੁਹਾਡਾ ਸਹਾਰਾ ਬਣਨ ਲਈ ਬਣਨਗੀਆਂ ਅਤੇ ਤੁਹਾਡਾ ਸਾਥ ਦੇਣਗੀਆਂ। ਇਸ ਮੌਕੇ 50 ਦੇ ਕਰੀਬ ਨਵਜੰਮੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆ ਨੂੰ ਕੱਪੜੇ ਦਿੱਤੇ ਗਏ। ਇਸ ਸਮੇਂ ਪੰਕਜਦੀਪ ਸਿੰਘ ਲੇਹਲ, ਰਾਮ ਸਿੰਘ ਕੋਟ, ਕੈਪਟਨ ਵਰਿਆਮ ਸਿੰਘ, ਪ੍ਰੀਤਮ ਸਿੰਘ, ਸੁਖਬੀਰ ਸਿੰਘ, ਗੁਰਸ਼ਰਨ ਸਿੰਘ, ਗੁਰਜੀਤ ਸਿੰਘ ਮੋੜ, ਕੁਲਵਿੰਦਰ ਸਿੰਘ, ਮਨਜਿੰਦਰਪਾਲ ਸਿੰਘ, ਬਾਵਾ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਨਵਨੀਤ ਸਿੰਘ ਭੂੰਬਲੀ ਹਾਜ਼ਰ ਸਨ।