ਔਲਖ ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਸੰਮਤੀ ਦੇ ਚੇਅਰਮੈਨ ਬਣੇ
ਜਤਿੰਦਰ ਸਿੰਘ ਔਲਖ ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਸੰਮਤੀ ਚੇਅਰਮੈਨ ਤੇ ਪਰਮਜੀਤ ਕੌਰ ਵਾਈਸ ਚੇਅਰਮੈਨ ਬਣੇ
Publish Date: Sun, 22 Mar 2026 05:46 PM (IST)
Updated Date: Sun, 22 Mar 2026 05:49 PM (IST)

ਪਰਮਜੀਤ ਕੌਰ ਵਾਈਸ ਚੇਅਰਮੈਨ ਬਣੇ ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ : ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਜਤਿੰਦਰ ਸਿੰਘ ਔਲਖ ਬਲਾਕ ਸੰਮਤੀ ਚੇਅਰਮੈਨ ਤੇ ਵਾਈਸ ਚੇਅਰਮੈਨ ਪਰਮਜੀਤ ਕੌਰ ਪਤਨੀ ਡਾ. ਨਰਿੰਦਰ ਸਿੰਘ ਬੱਬੂ ਬਲਾਕ ਪ੍ਰਧਾਨ ਬਣੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਬਨਜੀਤ ਸਿੰਘ ਰੰਧਾਵਾ ਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਚੇਅਰਮੈਨ ਜਤਿੰਦਰ ਸਿੰਘ ਔਲਖ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਨਵ-ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਮੇਰੀ ਚੋਣਾਂ ਵਿਚ ਜਿੱਤ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ’ਤੇ ਲੋਕਾਂ ਦਾ ਫ਼ਤਵਾ ਹੈ। ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜੋ ਮਾਣ ਵਾਲੀ ਗੱਲ ਹੈ। ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਜੋ ਹਾਈਕਮਾਂਡ ਨੇ ਵਿਸ਼ਵਾਸ ਰੱਖ ਕੇ ਜਿੰਮੇਵਾਰੀ ਸੌਂਪੀ ਹੈ, ਉਸਨੂੰ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਅਮਰੀਕ ਸਿੰਘ ਗੋਲਡੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਦੇਵ ਸਿੰਘ ਰੋਮੀ ਪੀਏ, ਬੀਡੀਪੀਓ ਸ੍ਰੀ ਹਰਗੋਬਿੰਦਪੁਰ ਸਾਹਿਬ ਨਰਿੰਦਰ ਸਿੰਘ ਖਹਿਰਾ, ਬਾਬਾ ਠਾਕੁਰ ਸਿੰਘ ਉਧਨਵਾਲ, ਹਰਜਿੰਦਰ ਸਿੰਘ ਸੰਗਠਨ ਇੰਚਾਰਜ, ਸਰਪੰਚ ਜਗਜੀਵਨ ਸਿੰਘ, ਅਮਰੀਕ ਸਿੰਘ ਗੋਲਡੀ, ਡਾਕਟਰ ਨਰਿੰਦਰ ਸਿੰਘ ਬੱਬੂ, ਅਮ੍ਰਿਤ ਕਲੇਰ, ਜ਼ਿਲ੍ਹਾ ਪ੍ਰੀਸ਼ਦ ਦਵਿੰਦਰ ਸਿੰਘ ਮਿਸਰਪੁਰਾ, ਨਵ ਭਿੰਡਰ, ਗੋਪੀ ਨੱਤ, ਰੋਮੀ ਟਾਂਡਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਸੱਖੋਵਾਲ, ਹਰਜਿੰਦਰ ਸਿੰਘ ਜਾਹਦਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਦੇ ਅਹੁਦੇਦਾਰ ਹਾਜ਼ਰ ਸਨ।