‘ਜੈ ਰਾਮ ਜੀ’ ਮਜ਼ਦੂਰਾਂ ਦੇ ਹਿੱਤ ਵਿਚ, ਕਾਂਗਰਸ ਮਜ਼ਦੂਰਾਂ ਵਿਚ ਝੂਠ ਫੈਲਾਅ ਰਹੀ - ਤੀਕਸ਼ਣ ਸੂਦ
‘ਜੈ ਰਾਮ ਜੀ’ ਮਜ਼ਦੂਰਾਂ ਦੇ ਹਿੱਤ ਵਿਚ, ਕਾਂਗਰਸ ਮਜ਼ਦੂਰਾਂ ਵਿਚ ਝੂਠ ਫੈਲਾਅ ਰਹੀ - ਤੀਕਸ਼ਣ ਸੂਦ
Publish Date: Fri, 09 Jan 2026 04:28 PM (IST)
Updated Date: Fri, 09 Jan 2026 04:30 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ ਬਟਾਲਾ ਭਾਜਪਾ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਸਮਾਰੋਹ ਕੀਤਾ ਗਿਆ, ਜਿਸ ਵਿਚ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਵਿਚਲੀਆਂ ਕਮੀਆਂ ਦੂਰ ਕਰਦੇ ਹੋਏ ਨਵੇਂ ਰੂਪ ਵਿਚ ਮਨਰੇਗਾ ਸਕੀਮ ‘ਜੀ ਰਾਮ ਜੀ’ ਸ਼ੁਰੂ ਕੀਤੀ ਹੈ ਜੋ ਪੂਰੀ ਤਰ੍ਹਾਂ ਮਨਰੇਗਾ ਅਧੀਨ ਕੰੰਮ ਕਰਨ ਵਾਲੇ ਮਜ਼ਦੂਰਾਂ ਦੇ ਹਿੱਤ ਵਿਚ ਹੈ ਪਹਿਲਾਂ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਰੁਜਗਾਰ ਮਿਲਦਾ ਸੀ ਲੇਕਿਨ ਹੁਣ ਇਹ ਵਧਾ ਕੇ 125 ਦਿਨ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਸਿੱਧੇ ਰੂਪ ਵਿਚ ਮਨਰੇਗਾ ਮਜ਼ਦੂਰਾਂ ਨੂੰ ਲਾਭ ਦੇਵੇਗਾ। ਕਾਂਗਰਸ ਸਰਕਾਰ ਦੇ ਰਾਜ ਵਿਚ ਮਨਰੇਗਾ ਸਕੀਮ ਅਧੀਨ ਵੱਡੇ ਘਪਲੇ ਹੋਏ ਅਤੇ ਕਈ ਜਗ੍ਹਾਂ ਤੋਂ ਇਹ ਵੀ ਸਾਹਮਣੇ ਆਉਂਦਾ ਸੀ ਕਿ ਮਨਰੇਗਾ ਮਜ਼ਦੂਰ ਕੰਮ ਤਾਂ ਕਰਦੇ ਸਨ, ਪਰ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲਦੀ ਸੀ। ਇਸ ਤੋਂ ਇਲਾਵਾ ਵੀ ਵੱਡੇ ਪੱਧਰ ’ਤੇ ਧੰਦਲੀਆਂ ਹੁੰਦੀਆਂ ਸਨ, ਜਿਸ ਨੂੰ ਰੋਕਣ ਲਈ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਜ਼ਦੂਰਾਂ ਦੇ ਹਿੱਤ ਵਿਚ ਇਹ ਫੈਸਲਾ ਲਿਆ ਗਿਆ। ਲੇਕਿਨ ਕਾਂਗਰਸ ਪਾਰਟੀ ਕੋਲ ਗਰੀਬ ਮਜ਼ਦੂਰਾਂ ਦੇ ਹਿੱਤ ਵਿਚ ਲਿਆ ਗਿਆ। ਫੈਸਲਾ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਝੂਠ ਫੈਲਾ ਕੇ ਸੜਕਾਂ ’ਤੇ ਉਤਰ ਰਹੀ ਹੈ। ਇਸ ਮੌਕੇ ਹੀਰਾ ਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਮਜ਼ਦੂਰ ਵਰਗ ਦੀ ਬੇਹਤਰੀ ਲਈ ਜੀ ਰਾਮ ਜੀ ਸਕੀਮ ਲਾਗੂ ਕੀਤੀ ਹੈ। ਇਸ ਮੌਕੇ ਜਰਨਲ ਸੈਕਟਰੀ ਰੋਸ਼ਨ ਲਾਲ, ਸਾਬਕਾ ਐੱਮਐੱਲਏ ਬਲਵਿੰਦਰ ਸਿੰਘ ਲਾਡੀ, ਸਕਤੀ ਸ਼ਰਮਾ, ਭੂਸ਼ਣ ਬਜਾਜ, ਪੰਕਜ ਸ਼ਰਮਾ, ਸੋਸ਼ਲ ਮੀਡੀਆ ਇੰਚਾਰਜ ਰੋਸ ਰੈਲੀ, ਗੁਰਿੰਦਰ ਸਿੰਘ ਟੀਟੂ, ਕੁਸ਼ਲ ਮਲਹੋਤਰਾ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਮਹਿਤਾ, ਹਰਪ੍ਰੀਤ ਸਿੰਘ ਬੇਦੀ, ਸੁਵਿੰਦਰ ਸਿੰਘ ਛਿੰਦਾ, ਸੰਦੀਪ ਆਜ਼ਾਦ, ਹਰਦੀਪ ਸਿੰਘ, ਸਿਵਲ ਲਾਈਨ ਮੰਡਲ ਪ੍ਰਧਾਨ ਦੀਪਕ ਜੋਸ਼ੀ, ਅੰਮ੍ਰਿਤ ਪਾਲ ਸਿੰਘ ਮਠਾਰੂ, ਸ਼੍ਰੀਕਾਂਤ ਸ਼ਰਮਾ, ਪਲਵਿੰਦਰ ਸਿੰਘ ਚੀਮਾ, ਜਗਦੀਪ ਸਿੰਘ ਜੱਗੀ, ਅਮਿਤਪਾਲ ਸਿੰਘ, ਜਸਪਾਲ ਸਿੰਘ, ਜਤਿੰਦਰ ਕੁਮਾਰ, ਗਣੇਸ਼ ਕੁਮਾਰ, ਵਿਜੇ ਕੁਮਾਰ, ਸੁਰਿੰਦਰ ਕੁਮਾਰ, ਅਨੀਤਾ ਰਾਣੀ, ਰੇਖਾ ਡਵਾਲ, ਵਰੁਣ ਡਡਵਾਲ , ਰਕੇਸ਼ ਕੁਮਾਰ ਚੱਠਾ , ਬਾਲ ਕਿਸ਼ਨ, ਸਚਿਨ ਵਰਮਾ, ਰਮੇਸ਼ ਕੁਮਾਰ, ਅਭਿਨਵ ਖੋਖਰ, ਪ੍ਰਗਟ ਸਿੰਘ ਆਦਿ ਹਾਜ਼ਰ ਸਨ ।