ਇਪਟਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੂੰ ਸਦਮਾ, ਪੁੱਤਰ ਦਾ ਦੇਹਾਂਤ
ਇਪਟਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੂੰ ਸਦਮਾ, ਪੁੱਤਰ ਦਾ ਦੇਹਾਂਤ
Publish Date: Sat, 07 Mar 2026 04:00 PM (IST)
Updated Date: Sun, 08 Mar 2026 04:00 AM (IST)

- ਅੰਤਿਮ ਸਸਕਾਰ ਅੱਜ ਜੀਆਰਪੀ- ਮਰਹੂਮ ਕੁਲਵਿੰਦਰ ਸਿੰਘ ਦੀ ਫਾਈਲ ਫੋਟੋ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਇੰਡੀਅਨ ਪੀਪਲ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਦੇ ਛੋਟੇ ਪੁੱਤਰ ਇੰਜੀਨੀਅਰ ਕੁਲਵਿੰਦਰ ਸਿੰਘ ਸਰਾਂ 6 ਮਾਰਚ ਨੂੰ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹ 36 ਵਰ੍ਹਿਆਂ ਦੇ ਸਨ ਤੇ ਪਿਛਲੇ ਚਾਰ ਸਾਲ ਤੋਂ ਬ੍ਰੇਨ ਕੈਂਸਰ ਤੋਂ ਪੀੜਤ ਸਨ। ਉਹ ਆਪਣੇ ਪਿਛੇ ਇਕ ਪੰਜ ਸਾਲਾਂ ਪੁੱਤਰ, ਧਰਮ ਪਤਨੀ ਤੇ ਬਜ਼ੁਰਗ ਮਾਤਾ ਪਿਤਾ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ 8 ਮਾਰਚ ਨੂੰ 4 ਵਜੇ ਬਾਅਦ ਦੁਪਾਹਿਰ ਸ਼ਮਸ਼ਾਨਘਾਟ ਮਾਨ ਕੌਰ ਸਿੰਘ ਨਜ਼ਦੀਕ ਵਾਈਟ ਰਿਜ਼ੋਰਟ ’ਚ ਭਰਾ ਤੇ ਭੈਣ ਵਲੋਂ ਵਿਦੇਸ਼ ਵਿਚੋਂ ਆਉਣ ਤੇ ਕੀਤਾ ਜਾਵੇਗਾ। ਉਨ੍ਹਾਂ ਦੀ ਬੇਵਕਤੀ ਮੌਤ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ, ਇਪਟਾ ਗੁਰਦਾਸਪੁਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ, ਬੂਟਾ ਰਾਮ ਆਜ਼ਾਦ, ਸੁੱਚਾ ਸਿੰਘ ਰੰਧਾਵਾ, ਸੂਬਾਈ ਆਗੂ ਡਾ. ਗੁਰਚਰਨ ਗਾਂਧੀ, ਨਟਾਲੀ ਰੰਗ ਮੰਚ ਵਲੋਂ ਰਛਪਾਲ ਸਿੰਘ ਘੁੰਮਣ, ਜੋਧ ਸਿੰਘ ਸਟੇਟ ਐਵਾਰਡੀ, ਅਮਰੀਕ ਸਿੰਘ ਮਾਨ, ਬਲਜਿੰਦਰ ਸਿਘ, ਸਾਹਿਤ ਸਭਾ ਵਲੋਂ ਜੇਪੀ ਸਿੰਘ ਖਰਲਾਂਵਾਲਾ, ਗੁਰਸ਼ਰਨ ਸਿੰਘ ਖੋਜੇਪੁਰੀ, ਜਨਕ ਰਾਜ ਰਾਠੌਰ, ਵਿਜੇ ਬੱਧਣ, ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਦੇ ਪ੍ਰਧਾਨ ਤਰਲੋਚਨ ਸਿੰਘ ਲੱਖੋਵਾਲ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।