ਸ਼੍ਰੀ ਕ੍ਰਿਸ਼ਨ ਕਥਾ ਸਬੰਧੀ ਸ਼ਖਸੀਅਤਾਂ ਨੂੰ ਦਿੱਤਾ ਸੱਦਾ
ਸ਼੍ਰੀ ਕ੍ਰਿਸ਼ਨ ਕਥਾ ਸਬੰਧੀ ਵੱਖ ਵੱਖ ਸਖ਼ਸੀਅਤਾਂ ਨੂੰ ਦਿੱਤਾ ਸੱਦਾ
Publish Date: Fri, 06 Feb 2026 03:42 PM (IST)
Updated Date: Sat, 07 Feb 2026 03:59 AM (IST)
ਸ਼੍ਰੀ ਕ੍ਰਿਸ਼ਨ ਕਥਾ ਮਾਜ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਇਕ ਉਪਰਾਲਾ
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਮਾਰੋਹ ਕੀਤੀ ਜਾ ਰਹੀ ਸ਼੍ਰੀ ਕ੍ਰਿਸ਼ਨ ਕਥਾ (18 ਫਰਵਰੀ ਤੋਂ 22 ਫਰਵਰੀ) ਸਬੰਧੀ ਜਨ-ਜਾਗਰੂਕਤਾ ਦੇ ਤਹਿਤ ਸੰਸਥਾਨ ਦੇ ਪ੍ਰਚਾਰਕ ਸਵਾਮੀ ਰੰਜੀਤਾਨੰਦ ਨੇ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਥਾ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਵਾਮੀ ਰੰਜੀਤਾਨੰਦ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਕਥਾ ਸਿਰਫ਼ ਧਾਰਮਿਕ ਕਾਰਜਕ੍ਰਮ ਹੀ ਨਹੀਂ, ਸਗੋਂ ਸਮਾਜ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਇਕ ਮਹੱਤਵਪੂਰਨ ਉਪਰਾਲਾ ਹੈ, ਜਿਸ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ।ਸਵਾਮੀ ਜੀ ਨੇ ਡਾ. ਮਹਤਾਬ ਸਿੰਘ ਐੱਸਐੱਸਪੀ ਬਟਾਲਾ, ਤ੍ਰਿਪਤ ਰਾਜ਼ਿੰਦਰ ਸਿੰਘ ਬਾਜਵਾ ਵਿਧਾਇਕ ਫਤਹਿਗੜ੍ਹ ਚੂੜੀਆਂ, ਵਿਨੈ ਸ਼ਰਮਾ ਆਰਐੱਸਐੱਸ, ਸੁਖਦੀਪ ਸਿੰਘ ਤੇਜਾ ਮੇਅਰ ਬਟਾਲਾ ਨਾਲ ਭੇਟ ਕਰਕੇ ਉਨ੍ਹਾਂ ਨੂੰ ਸ਼੍ਰੀ ਕ੍ਰਿਸ਼ਨ ਕਥਾ ਵਿੱਚ ਸਪਰਿਵਾਰ ਸ਼ਾਮਲ ਹੋਣ ਦਾ ਨਿਮੰਤਰਣ ਦਿੱਤਾ। ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਮੂਹ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 18 ਫਰਵਰੀ ਤੋਂ 22 ਫਰਵਰੀ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ 9 ਵਜੇ ਤੱਕ, ਸ਼ੀਤਲਾ ਮਾਤਾ ਮੰਦਰ, ਸਮਾਧ ਰੋਡ, ਬਟਾਲਾ ਵਿੱਚ ਹੋਣ ਵਾਲੀ ਸ਼੍ਰੀ ਕ੍ਰਿਸ਼ਨ ਕਥਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਥਾ ਸਰਵਣ ਦਾ ਲਾਭ ਪ੍ਰਾਪਤ ਕਰਨ।