ਦਸਤੀ ਹਥਿਆਰਾਂ ਨਾਲ ਹਮਲਾ ਕਰ ਕੀਤਾ ਜ਼ਖਮੀ, ਮਾਮਲਾ ਦਰਜ
ਦਸਤੀ ਹਥਿਆਰਾਂ ਨਾਲ ਹਮਲਾ ਕਰ ਕੀਤਾ ਜ਼ਖਮੀ, ਮਾਮਲਾ ਦਰਜ
Publish Date: Tue, 17 Mar 2026 03:36 PM (IST)
Updated Date: Tue, 17 Mar 2026 03:40 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਪਿੰਡ ਭਿਖਾਰੀਵਾਲ ਵਿੱਚ ਇੱਕ ਵਿਅਕਤੀ ਨੇ ਇੱਕ ਨੌਜਵਾਨ ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਭਿਖਾਰੀਵਾਲ ਦੇ ਵਸਨੀਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਭੋਪਰ ਮੋੜ ਕਲਾਨੌਰ ਰੋਡ ਤੇ ਲੰਗਰ ਛਕਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਤੇਜਿੰਦਰ ਸਿੰਘ ਦੇ ਡੇਰੇ ਵੱਲ ਜਾਣ ਵਾਲੀ ਸੜਕ ਤੇ ਪਹੁੰਚਿਆ ਤਾਂ ਮੁਲਜ਼ਮ ਗੁਰਪ੍ਰੀਤ ਸਿੰਘ ਇੱਕ ਕਾਰ ਵਿੱਚ ਆਇਆ ਅਤੇ ਉਸ ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।