ਸੁੱਖ ਭੰਡਾਰ ਚਰਚ ਦੇ ਸੇਵਾਦਾਰਾਂ ਦਾ ਸਨਮਾਨ
ਸੁੱਖ ਭੰਡਾਰ ਚਰਚ ਦੇ ਸੇਵਾਦਾਰਾਂ ਦਾ ਬਿਸ਼ਪ
Publish Date: Sat, 03 Jan 2026 05:14 PM (IST)
Updated Date: Sun, 04 Jan 2026 04:08 AM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਪਿੰਡ ਵਡਾਲਾ ਬਾਂਗਰ ਦੇ ਸੁੱਖ ਭੰਡਾਰ ਚਰਚ ਵਿਖੇ ਮਸੀਹ ਪ੍ਰਚਾਰਕ ਬਿਸ਼ਪ ਰਿਆਜ਼ ਮਸੀਹ ਤੇਜਾ ਦਾ ਸੁੱਖ ਭੰਡਾਰ ਚਰਚ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਿਸ਼ਪ ਰਿਆਜ਼ ਮਸੀਹ ਤੇਜਾ ਵੱਲੋਂ 2025 ਵਿੱਚ ਸੁੱਖ ਭੰਡਾਰ ਚਰਚ ਵਿੱਚ ਹੋਏ ਮਸੀਹ ਸਮਾਗਮਾਂ, ਸ਼ੋਭਾ ਯਾਤਰਾ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਬਿਸ਼ਪ ਰਿਆਜ਼ ਮਸੀਹ ਤੇਜਾ ਨੇ ਕਿਹਾ ਕਿ ਜਿਸ ਤਰ੍ਹਾਂ ਸੇਵਾਦਾਰਾਂ ਵੱਲੋਂ ਪਿਛਲੇ 25 ਸਾਲ ਤੋਂ ਸੱਚੇ ਮਨ ਅਤੇ ਲਗਨ ਨਾਲ ਆਪਣੀਆਂ ਡਿਊਟੀਆਂ ਨਿਭਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੇਵਾਦਾਰ ਅਤੇ ਸੰਗਤਾਂ ਤੇ ਹਮੇਸ਼ਾ ਪ੍ਰਭੂ ਪਰਮੇਸ਼ਵਰ ਦੀਆਂ ਰਹਿਮਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਮੌਕੇ ਸੇਵਾਦਾਰ ਹਰਪਾਲ ਚੰਦ ਦੋਲੋਵਾਲ,ਓਸਮ ਤੇਜਾ ਪ੍ਰਧਾਨ ਤੇਜਾ ਟਾਈਗਰ ਫੋਰਸ,ਗੁਲਜਾਰ ਮਸੀਹ ਪ੍ਰਧਾਨ, ਲਾਲ ਮਸੀਹ ਸਰਜੇ ਚੱਕ, ਸੋਨੂ ਮਸੀਹ ਸ਼ਾਮਪੁਰ, ਕਾਲਾ ਮਸੀਹ ਧਿਆਨਪੁਰ ,ਪ੍ਰੇਮ ਮਸੀਹ ,ਨਿੰਦਾ ਮਸੀਹ,ਸਟੀਫਨ ਬੱਬੂ, ਕਸ਼ਮੀਰ ਮਸੀਹ,ਪ੍ਰਧਾਨ ਗੁਲਜਾਰ ਮਸੀਹ,ਅਰੁਣ ਧੀਰ ਚੰਦ,ਰੋਸ਼ਨ ਮਸੀਹ,ਮਾਸਟਰ ਰੌਣਕੀ ਮਸੀਹ,ਓਸਮ ਤੇਜਾ, ਸੂਰਜ ਮਸੀਹ,ਬੂਟਾ ਮਸੀਹ, ਸੁਖਵਿੰਦਰ ਸਿੰਘ, ਥੋਮਸ ਮਸੀਹ,ਲਾਡੀ ਕਲੇਰ,ਸੰਨੀ , ਹੈਪੀ ਮਸੀਹ ਹਾਜ਼ਰ ਸਨ।