ਵਿਕ੍ਰਮੀ ਸੰਵਤ 2083 ਦੇ ਸ਼ੁਭ ਆਗਮਨ ਮੌਕੇ ਕੀਤਾ ਸਮਾਗਮ
ਵਿਕ੍ਰਮੀ ਸੰਵਤ 2083 ਦੇ ਸ਼ੁਭ ਆਗਮਨ ‘ਤੇ ਹਿੰਦੂ ਵੈਲਫੇਅਰ ਸੋਸਾਇਟੀ ਨੇ ਕੀਤਾ ਸ਼ਾਨਦਾਰ ਪ੍ਰੋਗਰਾਮ
Publish Date: Sat, 21 Mar 2026 03:58 PM (IST)
Updated Date: Sun, 22 Mar 2026 04:04 AM (IST)
ਗੁਰਦਾਸਪੁਰ: ਹਿੰਦੂ ਵੈਲਫੇਅਰ ਸੋਸਾਇਟੀ (ਰਜਿ.) ਗੁਰਦਾਸਪੁਰ ਵੱਲੋਂ ਸੁਸਾਇਟੀ ਦੇ ਉਪ ਪ੍ਰਧਾਨ ਅਜੈ ਸਲਵਾਨ ਦੀ ਪ੍ਰਧਾਨਗੀ ਹੇਠ ਹਿੰਦੂ ਨਵਾਂ ਸਾਲ ਵਿਕ੍ਰਮੀ ਸੰਵਤ 2083 ਦੇ ਸ਼ੁਭ ਆਗਮਨ ਮੌਕੇ ਧਰਤੀ ਨਾਥ ਗਊਸ਼ਾਲਾ (ਬਟਾਲਾ ਰੋਡ) ਵਿਖੇ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਸਾਇਟੀ ਦੇ ਪ੍ਰਧਾਨ ਪੰਡਿਤ ਗਗਨ ਸ਼ਰਮਾ ਨੇ ਮਾਂ ਦੁਰਗਾ ਜੀ ਦੇ ਮੰਤਰਾਂ ਨਾਲ ਹਵਨ-ਯੱਗ ਕਰਵਾ ਕੇ ਕੀਤੀ। ਇਸ ਵਿੱਚ ਸੋਸਾਇਟੀ ਦੇ ਸ਼ਸ਼ੀ ਭੂਸ਼ਣ, ਰੋਸ਼ਨ ਲਾਲ ਸ਼ਰਮਾ, ਸੰਯੋਜਕ ਰਵਿੰਦਰ ਖੰਨਾ, ਰਾਕੇਸ਼ ਰਾਧੇ, ਸ਼ਾਲੂ ਕੁਮਾਰੀ, ਦਿਨੇਸ਼ ਚੰਦਰ ਸ਼ਰਮਾ, ਸਾਂਈ ਦਾਸ ਬੈਂਸ ਅਤੇ ਹੋਰ ਮੈਂਬਰਾਂ ਨੇ ਆਹੂਤੀਆਂ ਪਾਈਆਂ। ਪ੍ਰੋਗਰਾਮ ਵਿੱਚ ਸਨਾਤਨ ਚੇਤਨਾ ਮੰਚ ਦੀ ਟੀਮ ਅਨੂ ਗੰਡੋਤਰਾ, ਰਿੰਕੂ ਮਹਾਜਨ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਸੰਜੀਵ ਪ੍ਰਭਾਕਰ, ਮੋਹਿਤ ਅਗਰਵਾਲ, ਵਿਸ਼ਾਲ ਅਗਰਵਾਲ, ਸੁਰਿੰਦਰ ਮਹਾਜਨ ਆਦਿ ਸ਼ਾਮਲ ਹੋਏ। ਸ਼ਸ਼ੀ ਭੂਸ਼ਣ ਤੇ ਰਵਿੰਦਰ ਖੰਨਾ ਵੱਲੋਂ ਉਨ੍ਹਾਂ ਨੂੰ ਤਿਲਕ ਲਗਾ ਕੇ ਤੇ ਸਿਰੋਪਾ ਦੇ ਕੇ ਸਵਾਗਤ ਕੀਤਾ ਗਿਆ।
ਸੋਸਾਇਟੀ ਦੇ ਰੋਸ਼ਨ ਲਾਲ ਸ਼ਰਮਾ ਤੇ ਉਪ ਪ੍ਰਧਾਨ ਰਾਕੇਸ਼ ਰਾਧੇ ਨੇ ਕਿਹਾ ਕਿ ਸਨਾਤਨ ਧਰਮ ਵਿੱਚ ਚੇਤਰ ਸੁਦੀ ਏਕਮ ਨੂੰ ਹੀ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਦਿਨੇਸ਼ ਚੰਦਰ ਸ਼ਰਮਾ ਤੇ ਸਮਾਜ ਸੇਵੀ ਰਵਿੰਦਰ ਖੰਨਾ ਨੇ ਦੱਸਿਆ ਕਿ ਇਸ ਸਾਲ ‘ਰੌਦਰ’ ਨਾਮਕ ਵਿਕ੍ਰਮੀ ਸੰਵਤ 2083 ਦੀ ਸ਼ੁਰੂਆਤ ਹੋਈ ਹੈ ਅਤੇ ਅੱਜ ਤੋਂ ਹੀ ਨਵਦੁਰਗਾ ਦੇ ਨੌ ਦਿਨਾਂ ਦਾ ਪੂਜਨ ਵੀ ਆਰੰਭ ਹੁੰਦਾ ਹੈ। ਦੁਰਗਾ ਜੀ ਦੇ ਪੂਜਨ ਤੇ ਹਵਨ ਤੋਂ ਬਾਅਦ ਗਊ ਮਾਤਾ ਦਾ ਵੀ ਪੂਜਨ ਕੀਤਾ ਗਿਆ। ਗਊ ਸੇਵਾ ਕਮੇਟੀ ਤੋਂ ਕ੍ਰਿਸ਼ਨ ਬੁਮੋਤਰਾ, ਮਹਿੰਦਰ ਪਾਲ, ਕੀਰਤੀ ਸ਼ਰਮਾ, ਰਵਿੰਦਰ ਪਠਾਨੀਆ ਨੇ ਗਊ ਮਾਤਾ ਦੀ ਪਰਿਕਰਮਾ ਕਰਕੇ ਉਨ੍ਹਾਂ ਦੀ ਵਿਧੀਵਤ ਆਰਤੀ ਕੀਤੀ। ਅਨੂ ਗੰਡੋਤਰਾ ਨੇ ਕਿਹਾ ਕਿ ਹਿੰਦੂ ਵੈਲਫੇਅਰ ਸੋਸਾਇਟੀ ਦੀ ਟੀਮ ਲੋਕਾਂ ਨੂੰ ਸਨਾਤਨ ਧਰਮ ਪ੍ਰਤੀ ਜਾਗਰੂਕ ਕਰਨ ਦਾ ਜਿਹੜਾ ਕਾਰਜ ਕਰ ਰਹੀ ਹੈ, ਉਹ ਬਹੁਤ ਹੀ ਪ੍ਰਸ਼ੰਸਾਯੋਗ ਹੈ।
ਅੰਤ ਵਿੱਚ ਸੋਸਾਇਟੀ ਵੱਲੋਂ ਸਨਾਤਨ ਚੇਤਨਾ ਮੰਚ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰਿਆਂ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਜੋਗਿੰਦਰ ਕਾਲੀਆ, ਰਮੇਸ਼ ਸ਼ਰਮਾ, ਰਾਜ ਕੁਮਾਰ, ਸੋਸਾਇਟੀ ਦੇ ਸੀਨੀਅਰ ਉਪ ਪ੍ਰਧਾਨ ਜਤਿੰਦਰ ਸ਼ਰਮਾ, ਭਗਵਾਨ ਦਾਸ ਸ਼ਰਮਾ ਸਮੇਤ ਹੋਰ ਮੈਂਬਰ ਤੇ ਸ਼ਰਧਾਲੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।